ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ
Monday, Apr 15, 2024 - 06:20 PM (IST)
ਚੰਡੀਗੜ੍ਹ : ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਅਕਾਲੀ ਦਲ ਲਈ ਇਕ ਵੱਡਾ ਝਟਕਾ ਹੈ। ਟੀਨੂੰ ਤੋਂ ਇਲਾਵਾ ਕਈ ਹੋਰ ਵੱਡੇ ਨੇਤਾ ਹਨ ਜਿਹੜੇ ਅਕਾਲੀ ਦਲ ਨੂੰ ਅਲਵਿਦਾ ਆਖ ਸਕਦੇ ਹਨ। ਇਨ੍ਹਾਂ ਵਿਚ ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਅਤੇ ਸੰਗਰੂਰ ਤੋਂ ਹਾਲ ਹੀ ਵਿਚ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਏ ਢੀਂਡਸਾ ਪਰਿਵਾਰ ਸ਼ਾਮਲ ਹੈ। ਜੇ ਮਲੂਕਾ ਅਤੇ ਢੀਂਡਸਾ ਪਰਿਵਾਰ ਅਕਾਲੀ ਦਲ ਤੋਂ ਵੱਖ ਹੁੰਦੇ ਹਨ ਤਾਂ ਇਹ ਅਕਾਲੀ ਦਲ ਲਈ ਜਲੰਧਰ, ਸੰਗਰੂਰ ਅਤੇ ਬਠਿੰਡਾ ਲੋਕ ਸਭਾ ਸੀਟਾਂ ਲਈ ਵੱਡਾ ਝਟਕਾ ਹੋਵੇਗਾ।
ਇਹ ਵੀ ਪੜ੍ਹੋ : ਚੋਣ ਜ਼ਾਬਤਾ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਸ਼ਰੇਆਮ ਭਰੇ ਬਾਜ਼ਾਰ 'ਚ ਨੌਜਵਾਨ ਦਾ ਕਤਲ
ਪਵਨ ਕੁਮਾਰ ਟੀਨੂੰ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਅਟਕਲਾਂ ਪਹਿਲਾਂ ਹੀ ਲਗਾਈਆਂ ਜਾ ਰਹੀਆਂ ਸਨ। ਸ਼ਨੀਵਾਰ ਨੂੰ ਜਿਵੇਂ ਹੀ ਅਕਾਲੀ ਦਲ ਵਲੋਂ ਸੂਚੀ ਜਾਰੀ ਕਰਕੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਅਤੇ ਆਪਣਾ ਨਾ ਸੂਚੀ ਵਿਚ ਨਾ ਵੇਖ ਕੇ ਟੀਨੂੰ ਸ਼ਾਮ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਦੱਸਣਯੋਗ ਹੈ ਕਿ ਜਲੰਧਰ ਲੰਬੇ ਸਮੇਂ ਤੋਂ ਅਕਾਲੀ ਦਲ ਲਈ ਕਮਜ਼ੋਰ ਖੇਤਰ ਰਿਹਾ ਹੈ। ਇਸ ਦਾ ਵੱਡਾ ਕਾਰਣ ਭਾਜਪਾ ਨਾਲ ਗਠਜੋੜ ਕਾਰਣ ਭਾਜਪਾ ਵੱਲੋਂ ਸ਼ਹਿਰ ਦੀਆਂ ਤਿੰਨਾਂ ਸੀਟਾਂ ਕੇ ਚੋਣ ਲੜਨਾ ਹੈ, ਜਦਕਿ ਦੇਹਾਤੀ ਖੇਤਰ ਅਕਾਲੀ ਦਲ ਦੇ ਹਿੱਸੇ ਆਉਂਦਾ ਸੀ, ਇਹੋ ਕਾਰਣ ਹੈ ਕਿ ਜਲੰਧਰ ਦੇ ਸ਼ਹਿਰੇ ਖੇਤਰ ਵਿਚ ਅਕਾਲੀ ਦਲ ਪਕੜ ਜ਼ਿਆਦਾ ਮਜ਼ਬੂਤ ਨਹੀਂ ਹੈ। ਦੂਜੇ ਪਾਸੇ ਜਲੰਧਰ ਵਿਚ ਪਵਨ ਟੀਨੂੰ ਦਾ ਵੱਡਾ ਆਧਾਰ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ, ਇਸ ਸਭ ਦਰਮਿਆਨ ਜੇ ਅਕਾਲੀ ਦਲ ਦੇ ਹੋਰ ਵੱਡੇ ਆਗੂ ਪਾਰਟੀ ਛੱਡਦੇ ਹਨ ਤਾਂ ਇਹ ਪਾਰਟੀ ਲਈ ਚੋਣਾਂ ਦੌਰਾਨ ਵੱਡਾ ਝਟਕਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਜਾ ਰਹੇ ਐੱਸ. ਐੱਚ. ਓ. ਗੱਬਰ ਸਿੰਘ 'ਤੇ ਹਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8