ਫੈਕਟਰੀ ’ਚ ਚੌਕੀਦਾਰ ਤੇ ਲੇਬਰ ਨੂੰ ਬੰਦੀ ਬਣਾ ਕੇ ਲੁੱਟਿਆ 20 ਲੱਖ ਤੋਂ ਵੱਧ ਦਾ ਸਾਮਾਨ

Sunday, Jan 05, 2025 - 08:09 AM (IST)

ਫੈਕਟਰੀ ’ਚ ਚੌਕੀਦਾਰ ਤੇ ਲੇਬਰ ਨੂੰ ਬੰਦੀ ਬਣਾ ਕੇ ਲੁੱਟਿਆ 20 ਲੱਖ ਤੋਂ ਵੱਧ ਦਾ ਸਾਮਾਨ

ਸਾਹਨੇਵਾਲ (ਜਗਰੂਪ) : ਥਾਣਾ ਕੂੰਮ ਕਲਾਂ ਅਧੀਨ ਆਉਂਦੀ ਚੌਕੀ ਕਟਾਣੀ ਕਲਾਂ ਦੇ ਇਲਾਕੇ ’ਚ ਚੋਰਾਂ ਦਾ ਤਹਿਲਕਾ ਦੇਖਣ ਨੂੰ ਮਿਲ ਰਿਹਾ ਹੈ। ਚੌਕੀ ਅਧੀਨ ਆਉਂਦੇ ਪਿੰਡ ਭੈਰੋਮੁੰਨਾ ਦੀ ਇਕ ਫੈਕਟਰੀ 'ਚੋਂ ਲਗਭਗ 20 ਲੱਖ ਤੋਂ ਜ਼ਿਆਦਾ ਦਾ ਸਾਮਾਨ ਚੋਰੀ ਕਰਕੇ ਲਿਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ।

ਘਟਨਾ ਸਬੰਧੀ ਪੁਲਸ ਚੌਕੀ ਨੂੰ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਪੀੜਤ ਸੰਨੀ ਕੁਮਾਰ ਪੁੱਤਰ ਰਮੇਸ਼ ਚੰਦਰ ਵਾਸੀ 1543 ਸੈਕਟਰ 32 ਲੁਧਿਆਣਾ ਨਿਵਾਸੀ ਨੇ ਦੱਸਿਆ ਕਿ ਉਸ ਦੀ ਫਰੈਂਡਸ ਆਇਲ ਕੰਪਨੀ ਪਿੰਡ ਭੈਰੋਮੁੰਨਾ ਚੰਡੀਗੜ੍ਹ ਰੋਡ ਵਿਖੇ ਸਥਿਤ ਹੈ। ਬੀਤੀ 3 ਜਨਵਰੀ ਨੂੰ ਲਗਭਗ ਇਕ ਦਰਜਨ ਅਣਪਛਾਤੇ ਵਿਅਕਤੀ ਫੈਕਟਰੀ 'ਚ ਦਖਲ ਹੋਏ। ਚੌਕੀਦਾਰ ਅਵਤਾਰ ਸਿੰਘ ਅਤੇ ਲੇਬਰ ਨੂੰ ਡਰਾ-ਧਮਕਾ ਕੇ ਅੰਦਰੋਂ ਦਰਵਾਜ਼ਾ ਤੋੜ ਕੇ ਜਨਰੇਟਰ ਦੇ ਸਪੇਅਰ ਪਾਰਟ, ਇਲੈਕਟਰੀਕਲ ਸਪੇਅਰ ਪਾਰਟ, ਡੀ. ਵੀ. ਆਰ. ਲੈਪਟੌਪ, ਮੋਟਰਾਂ ਦਾ ਤਾਂਬਾ ਅਤੇ ਲੇਬਰ ਦੇ ਪੈਸੇ ਚੋਰੀ ਕਰਕੇ ਲੈ ਗਏ। ਇੱਥੇ ਹੀ ਬੱਸ ਨਹੀਂ ਸਗੋਂ ਫੈਕਟਰੀ ਵਰਕਰ ਮਨੋਜ ਕੁਮਾਰ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ।

ਇਹ ਵੀ ਪੜ੍ਹੋ : ਪਿੱਜ਼ਾ 'ਚੋਂ ਨਿਕਲਿਆ ਚਾਕੂ ਦਾ ਟੁਕੜਾ, ਕੰਪਨੀ ਮੈਨੇਜਰ ਨੇ ਫੋਟੋ ਸ਼ੇਅਰ ਨਾ ਕਰਨ ਲਈ ਕੀਤੇ ਤਰਲੇ

ਸੰਨੀ ਕੁਮਾਰ ਨੇ ਦੱਸਿਆ ਕਿ ਉਹ ਫੈਕਟਰੀ ਅੰਦਰ ਇੰਜਣ ਆਇਲ ਬਣਾਉਂਦੇ ਹਨ ਅਤੇ ਮਸ਼ੀਨਰੀ ਖਰੀਦ ਕਰਕੇ ਵੇਚਦੇ ਹਨ। ਉਨ੍ਹਾਂ ਚੋਰਾਂ ਵੱਲੋਂ ਲੁੱਟ ਕੇ ਲਿਜਾਏ ਗਏ ਸਾਮਾਨ ਦੀ ਕੀਮਤ ਲਗਭਗ 20 ਲੱਖ ਤੋਂ ਵੱਧ ਦੀ ਦੱਸੀ ਹੈ ਅਤੇ ਲੁਟੇਰਿਆਂ ਦੀ ਗਿਣਤੀ ਲਗਭਗ ਇਕ ਦਰਜਨ ਤੋਂ ਜ਼ਿਆਦਾ ਦੀ ਦੱਸੀ ਹੈ। ਉਧਰ ਪੁਲਸ ਨੇ ਸ਼ਿਕਾਇਤ 'ਤੇ ਚੋਰੀ ਦਾ ਮਾਮਲਾ ਦਰਜ ਕਰਦੇ ਹੋਏ 7-8 ਬੰਦਿਆਂ ਨੂੰ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ : ਚਚੇਰੇ ਭਰਾ ਨੇ ਹੀ ਰਚੀ ਸੀ ਮੁਕੇਸ਼ ਦੇ ਕਤਲ ਦੀ ਸਾਜ਼ਿਸ਼! ਨੌਜਵਾਨ ਪੱਤਰਕਾਰ ਦੇ ਮਰਡਰ ਨੂੰ ਲੈ ਕੇ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News