ਚੋਰ ਨੇ ਦਿਨ-ਦਿਹਾੜੇ ਮਾਰਿਆ ਹੋਮਿਓਪੈਥਿਕ ਕਲੀਨਿਕ ''ਤੇ ਡਾਕਾ, 7 ਲੱਖ ਉਡਾ ਕੇ ਹੋਇਆ ਰਫੂ-ਚੱਕਰ
Friday, Jun 28, 2024 - 03:45 AM (IST)
ਲੁਧਿਆਣਾ (ਬੇਰੀ)– ਥਾਣਾ ਡਵੀਜ਼ਨ ਨੰ. 8 ਦੇ ਇਲਾਕੇ ’ਚ ਪੈਂਦੇ ਵ੍ਰਿੰਦਾਵਨ ਰੋਡ ’ਤੇ ਦੁਪਹਿਰ 3 ਵਜੇ ਹੀ ਇਕ ਹੋਮਿਓਪੈਥਿਕ ਕਲੀਨਿਕ ’ਚੋਂ ਚੋਰ 7 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਘਟਨਾ ਵ੍ਰਿੰਦਾਵਨ ਰੋਡ ਕੋਲ ਜੋਗੀ ਹੋਮਿਓਪੈਥਿਕ ਕਲੀਨਿਕ ਦੀ ਇਹ ਹੈ।
ਘਟਨਾ ਸੀ.ਸੀ.ਟੀ.ਵੀ. ਫੁਟੇਜ ’ਚ ਕੈਦ ਵੀ ਹੋ ਗਈ ਪਰ ਚੋਰ ਇੰਨਾ ਚਲਾਕ ਸੀ ਉਸ ਨੂੰ ਪਤਾ ਸੀ ਕਿ ਕਲੀਨਿਕ ’ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਉਹ ਆਪਣੇ ਮੂੰਹ ’ਤੇ ਰੁਮਾਲ ਤੇ ਸਿਰ ’ਤੇ ਟੋਪੀ ਲੈ ਕੇ ਆਇਆ ਅਤੇ ਜਿਸ ਐਕਟਿਵਾ ’ਤੇ ਆਇਆ, ਉਹ ਵੀ ਬਿਨਾਂ ਨੰਬਰ ਪਲੇਟ ਤੋਂ ਸੀ।
ਇਹ ਵੀ ਪੜ੍ਹੋ- CM ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕੱਸਿਆ ਤੰਜ, ਕਿਹਾ- ''ਇਨ੍ਹਾਂ ਨੇ ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਆ...''
ਇਸ ਤੋਂ ਬਾਅਦ ਮੁਲਜ਼ਮ ਡਾਕਟਰ ਦੇ ਕਲੀਨਿਕ ’ਚ ਦਾਖਲ ਹੋ ਕੇ ਡਾਕਟਰ ਦੇ ਕੈਬਿਨ ਤੱਕ ਪਹੁੰਚ ਜਾਂਦਾ ਹੈ। ਡਾਕਟਰ ਦੇ ਕੈਬਿਨ ’ਚ ਪਏ ਟੇਬਲ ਦੇ ਦਰਾਜ ਤੋਂ ਉਹ ਪੈਸੇ ਕੱਢ ਕੇ ਇਕ ਬੈਗ ’ਚ ਭਰ ਕੇ ਕੈਬਿਨ ’ਚੋਂ ਬਾਹਰ ਆ ਜਾਂਦਾ ਹੈ। ਬਾਹਰ ਆਉਣ ਤੋਂ ਬਾਅਦ ਉਹ ਕੈਬਿਨ ਵਿਚ ਲੱਗੀ ਖਿੜਕੀ ਤੋਂ ਬਾਹਰ ਵੱਲ ਦੇਖਦਾ ਹੈ ਅਤੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਉਥੋਂ ਨਿਕਲ ਜਾਂਦਾ ਹੈ।
ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜੱਜ ਸਿੰਘ ਨੇ ਦੱਸਿਆ ਕਿ ਜੋਗੀ ਕਲੀਨਿਕ ’ਚ ਚੋਰੀ ਦੀ ਵਾਰਦਾਤ ਹੈ। ਸੀ.ਸੀ.ਟੀ.ਵੀ. ਫੁਟੇਜ ਨੂੰ ਦੇਖ ਕੇ ਵੀਡੀਓ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e