ਕਾਰ-ਸਕੂਟਰੀ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ
Tuesday, Jan 29, 2019 - 12:05 AM (IST)
ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)- ਇਕ ਕਾਰ ਵੱਲੋਂ ਸਕੂਟਰੀ ਨੂੰ ਟੱਕਰ ਮਾਰ ਦੇਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਸੋਹਣ ਲਾਲ ਨੇ ਦੱਸਿਆ ਕਿ ਪੁਲਸ ਕੋਲ ਸਤੀਸ਼ ਗੋਇਲ ਵਾਸੀ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਭਰਾ ਦੀਪਕ ਗੋਇਲ ਅਤੇ ਉਸ ਦੀ ਪਤਨੀ ਸੀਮਾ ਰਾਣੀ ਤੇ ਬੇਟੀ ਸਕੂਟਰੀ ’ਤੇ ਸਵਾਰ ਹੋ ਕੇ ਦਵਾਈ ਲੈਣ ਲਈ ਮਾਲੇਰਕੋਟਲਾ ਜਾਣਾ ਸੀ । ਮੈਂ ਧੂਰੀ ਰੋਡ ’ਤੇ ਰਾਧਾ ਸੁਆਮੀ ਸਤਿਸੰਗ ਭਵਨ ’ਚ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਥੋਡ਼੍ਹੀ ਦੇਰ ਬਾਅਦ ਮੇਰੇ ਕੋਲ ਆ ਗਏ। ਅਸੀਂ ਮਾਲੇਰਕੋਟਲਾ ਨੂੰ ਰਵਾਨਾ ਹੋ ਗਏ। ਜਦੋਂ ਅਸੀਂ ਟੀ-ਪੁਆਇੰਟ ਬੰਗਾਂਵਾਲੀ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨੇ ਮੇਰੀ ਭਰਾ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੇਰੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਮੇਰੀ ਭਰਜਾਈ ਸੀਮਾ ਦੀ ਹਸਪਤਾਲ ’ਚ ਜਾਂਦੇ ਸਮੇਂ ਮੌਤ ਹੋ ਗਈ ਅਤੇ ਜ਼ਖਮੀ ਬੱਚੀ ਨੂੰ ਸੰਗਰੂਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਸਤੀਸ਼ ਗੋਇਲ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਡਰਾਈਵਰ ਸ਼ੇਰ ਸਿੰਘ ਵਾਸੀ ਧੂਰੀ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
