ਨਾਲੇ ਚੋਰੀ, ਨਾਲੇ ਸੀਨਾ ਜੋਰੀ, 3 ’ਤੇ ਮੁਕੱਦਮਾ ਦਰਜ

08/04/2021 7:42:57 PM

ਫ਼ਰੀਦਕੋਟ (ਰਾਜਨ) : ਲਾਗਲੇ ਪਿੰਡ ਪੱਕਾ ਦੀ ਇੱਕ ਆਟਾ ਚੱਕੀ ਵਿੱਚੋਂ ਕਣਕ ਚੋਰੀ ਕਰਨ ਵਾਲਿਆਂ ਦਾ ਭੇਦ ਚੱਕੀ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਖੁੱਲ੍ਹ ਜਾਣ ਦੀ ਸੂਰਤ ਵਿੱਚ ਚੱਕੀ ਮਾਲਕ ਅਤੇ ਉਸਦੇ ਦੋ ਹੋਰ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ’ਤੇ ਇੱਥੋਂ ਦੇ ਥਾਣਾ ਸਦਰ ਵਿਖੇ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਿੰਡ ਪੱਕਾ ਨਿਵਾਸੀ ਗੁਰਚਰਨ ਸਿੰਘ ਪੁੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਉਸਨੇ ਪਿੰਡ ਪੱਕਾ ਵਿਖੇ ਆਟਾ ਚੱਕੀ ਲਗਾਈ ਹੋਈ ਹੈ ਜਿਸ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਕਣਕ ਚੋਰੀ ਹੋ ਰਹੀ ਸੀ ਅਤੇ ਆਖਿਰ ਉਸਨੇ ਚੋਰਾਂ ਨੂੰ ਫੜ੍ਹਣ ਲਈ ਚੱਕੀ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਵਾ ਲਏ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਬੀਤੀ 2 ਅਗਸਤ ਨੂੰ ਫਿਰ ਉਸਦੀ ਚੱਕੀ ਵਿੱਚੋਂ ਕਣਕ ਚੋਰੀ ਹੋ ਗਈ ਤਾਂ ਉਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖਣ ’ਤੇ ਪਤਾ ਲੱਗਾ ਕਿ ਇਸੇ ਪਿੰਡ ਦੇ ਚਰਨੀ ਸਿੰਘ, ਬਿੱਟੂ ਸਿੰਘ ਅਤੇ ਹੈਪੀ ਰਾਤ ਦੇ ਕਰੀਬ ਡੇਢ ਵਜੇ ਚੱਕੀ ਵਿੱਚੋਂ ਕਣਕ ਦਾ ਗੱਟਾ ਚੋਰੀ ਕਰਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਸ਼ੌਂਕ ਦਾ ਕੋਈ ਮੁੱਲ ਨਹੀਂ, ਲਗਜ਼ਰੀ ਕਾਰ ਤੋਂ ਵੱਧ ਵਿਕਿਆ 0001 ਨੰਬਰ

ਸ਼ਿਕਾਇਤ ਕਰਤਾ ਅਨੁਸਾਰ ਇਸ ਤੋਂ ਬਾਅਦ ਜਦ ਉਹ ਆਪਣੇ ਨਾਨਾ ਅਤੇ ਮਾਮਾ ਨੂੰ ਨਾਲ ਲੈ ਕੇ ਇਨ੍ਹਾਂ ਦੇ ਘਰ ਗਏ ਤਾਂ ਇਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ। ਇਸ ਮਾਮਲੇ ਵਿੱਚ ਥਾਣਾ ਸਦਰ ਵਿਖੇ ਦਰਜ ਕੀਤੇ ਗਏ ਮੁਕੱਦਮੇ ਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਵੱਲੋਂ ਜਾਰੀ ਹੈ।

ਇਹ ਵੀ ਪੜ੍ਹੋ : ਖੰਨਾ, ਫਗਵਾੜਾ ਤੇ ਫਿਲੌਰ ’ਚ ਬਾਈਪਾਸ ਬਣਾਉਣ ਦੀ ਕੇਂਦਰ ਨੇ ਦਿੱਤੀ ਮਨਜ਼ੂਰੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News