ਨਸ਼ੇੜੀਆਂ ਦੀ ''ਯਾਰੀ''! ਓਵਰਡੋਜ਼ ਨਾਲ ਹੋਈ ਸਾਥੀ ਦੀ ਮੌਤ ਤਾਂ ਰੇਹੜੀ ''ਤੇ ਲੱਦ ਕੇ ਨਾਲੇ ''ਚ ਸੁੱਟ ''ਤੀ ਲਾਸ਼

Thursday, Apr 25, 2024 - 09:03 AM (IST)

ਨਸ਼ੇੜੀਆਂ ਦੀ ''ਯਾਰੀ''! ਓਵਰਡੋਜ਼ ਨਾਲ ਹੋਈ ਸਾਥੀ ਦੀ ਮੌਤ ਤਾਂ ਰੇਹੜੀ ''ਤੇ ਲੱਦ ਕੇ ਨਾਲੇ ''ਚ ਸੁੱਟ ''ਤੀ ਲਾਸ਼

ਗੁਰਦਾਸਪੁਰ (ਗੁਰਪ੍ਰੀਤ ਸਿੰਘ): ਬੀਤੇ ਦਿਨੀਂ ਕਾਦੀਆਂ ਬਟਾਲਾ ਰੋਡ 'ਤੇ ਕਸਬਾ ਕਾਦੀਆਂ ਦੇ ਰਹਿਣ ਵਾਲੇ ਸਾਹਿਲ ਨਾਂ ਦੇ ਨੌਜਵਾਨ ਦੀ ਭੇਦ ਭਰੇ ਹਾਲਾਤ 'ਚ ਨਾਲੇ 'ਚੋਂ ਲਾਸ਼ ਮਿਲੀ ਸੀ। ਇਸ ਮਾਮਲੇ ਵਿਚ ਕਾਦੀਆਂ ਪੁਲਸ ਨੇ ਮੁਸ਼ਤੈਦੀ ਦਿਖਾਉਂਦਿਆਂ 24 ਘੰਟਿਆਂ ਵਿਚ ਹੀ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ 'ਚ ਪੁਲਸ ਵੱਲੋਂ ਇਕ ਔਰਤ ਸਮੇਤ 8 ਮੁਲਜ਼ਮਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਤਿੰਨ ਹਾਲੇ ਵੀ ਫਰਾਰ ਦੱਸੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਛਿੜੀ ਖਿੱਚੋਤਾਣ! ਸੀਨੀਅਰ ਲੀਡਰ ਨੇ ਬਣਾਈ ਦੂਰੀ, ਵਿਜੇ ਰੁਪਾਣੀ ਨੂੰ ਟਾਲਣੀ ਪਈ ਮੀਟਿੰਗ

ਇਸ ਮਾਮਲੇ ਬਾਰੇ ਪੁਲਸ ਡੀ. ਐੱਸ. ਪੀ. ਰਜੇਸ਼ ਕੱਕੜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਾਹਿਲ ਨਸ਼ੇ ਦਾ ਆਦੀ ਸੀ। ਸਾਹਿਲ ਨੇ ਸਾਥੀਆਂ ਨਾਲ ਕਿਸੇ ਘਰ ਵਿਚ ਬੈਠ ਕੇ ਨਸ਼ਾ ਕੀਤਾ ਤੇ ਨਸ਼ਾ ਜ਼ਿਆਦਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਇਸ ਦੇ ਸਾਥੀਆਂ ਵੱਲੋਂ ਰੇਹੜੀ ਉੱਤੇ ਇਸ ਦੀ ਲਾਸ਼ ਨੂੰ ਲੱਦ ਕੇ ਬਟਾਲਾ ਰੋਡ ਸੜਕ ਦੇ ਉੱਤੇ ਨਾਲੇ ਦੇ ਵਿਚ ਸੁੱਟ ਦਿੱਤਾ ਸੀ। ਉਨ੍ਹਾਂ ਅਗੇ ਦੱਸਿਆ ਕਿ ਇਸ ਕੇਸ ਵਿਚ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿੱਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਤਿੰਨ ਅਜੇ ਫ਼ਰਾਰ ਹਨ। ਉੱਧਰ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਧਰਾਵਾਂ ਲਗਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਅਧਕਾਰੀ ਦਾ ਦਾਅਵਾ ਹੈ ਕਿ ਫਰਾਰ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਬਠਿੰਡਾ 'ਚ ਮੁਕਾਬਲਾ ਦਿਲਚਸਪ! ਆਹਮੋ-ਸਾਹਮਣੇ ਹੋਣਗੇ ਚਾਰ 'ਅਕਾਲੀ'

ਉੱਥੇ ਹੀ ਘਟਨਾ ਦੀ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਹਿਲ ਦੇ ਸਾਥੀ ਉਸ ਦੀ ਲਾਸ਼ ਨੂੰ ਰੇਹੜੀ ਉੱਤੇ ਲੱਦ ਕੇ ਲਿਜਾਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News