ਹੁਣ ਆਪਣੇ ਘਰਾਂ ''ਚ ਵੀ ਸੁਰੱਖਿਅਤ ਨਹੀਂ ਰਹੇ ਲੋਕ, ਕਿਸਾਨ ਦੇ ਘਰ ਵੜ ਲੁਟੇਰੇ ਨੇ ਚਾਕੂ ਦੀ ਨੋਕ ''ਤੇ ਲੁੱਟੀ ਹਜ਼ਾਰਾਂ ਦੀ ਨਕਦੀ

01/18/2024 7:51:53 PM

ਮੁੱਲਾਂਪੁਰ ਦਾਖਾ (ਕਾਲੀਆ) - ਹੁਣ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਦੇ ਲੋਕ ਲੁਟੇਰਿਆਂ ਹੱਥੋਂ ਘਰਾਂ ਵਿੱਚ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਲੋਕ ਘਰਾਂ ਅੰਦਰ ਵੀ ਸੁਰੱਖਿਅਤ ਨਹੀਂ ਹਨ, ਜਿਸ ਦੀ ਤਾਜ਼ਾ ਮਿਸਾਲ ਪਿੰਡ ਵੜੈਚ ਤੋਂ ਮਿਲੀ। ਜਿੱਥੇ ਇੱਕ ਬਜ਼ੁਰਗ ਕਿਸਾਨ ਦੇ ਘਰ ਵੜ ਕੇ ਲੁਟੇਰੇ ਛੁਰੇ ਦੀ ਨੋਕ ਤੇ 30 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

ਜਾਣਕਾਰੀ ਅਨੁਸਾਰ, ਬਜ਼ੁਰਗ ਕਿਸਾਨ ਅਜੈਬ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਬੜੈਚ, ਜੋ ਕਿ ਅਣਵਿਆਹਿਆ ਹੈ ਅਤੇ ਉਸ ਦੇ ਭਤੀਜੇ ਵਿਦੇਸ਼ ਰਹਿੰਦੇ ਹਨ। ਉਹ ਇਕੱਲਾ ਘਰ ਵਿੱਚ ਰਹਿੰਦਾ ਹੈ ਅਤੇ ਉਸ ਨੇ ਆਪਣੀ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ, ਆਪਣੇ ਘਰ ਵਿੱਚ ਸੀ ਅਤੇ ਉਸ ਦੇ ਘਰ ਦਾ ਬਾਹਰਲਾ ਗੇਟ ਖੁੱਲ੍ਹਾ ਸੀ। ਇੱਕ ਲੁਟੇਰਾ ਘਰ ਅੰਦਰ ਦਾਖਲ ਹੋਇਆ ਅਤੇ ਉਸ ਨੇ ਉਸ ਦਾ ਅੰਦਰਲਾ ਦਰਵਾਜ਼ਾ ਖੜਕਾਇਆ ਤਾਂ ਕਿਸਾਨ ਬਾਥਰੂਮ ਵਿੱਚ ਨਹਾ ਰਿਹਾ ਸੀ। ਉਸ ਨੇ ਆਵਾਜ਼ ਦਿੱਤੀ ਮੈਂ ਨਹਾ ਰਿਹਾ ਹਾਂ, ਥੋੜਾ ਇੰਤਜ਼ਾਰ ਕਰੋ। ਜਦੋਂ ਕਿਸਾਨ ਨੇ ਦਰਵਾਜ਼ਾ ਖੋਲਿਆ ਤਾਂ ਲੁਟੇਰੇ ਨੇ ਇੱਕ ਦਮ ਉਸ ਉੱਪਰ ਛੁਰਾ ਤਾਣ ਦਿੱਤਾ ਅਤੇ ਕਿਹਾ ਕਿ ਜੋ ਕੁਝ ਤੇਰੇ ਕੋਲ ਹੈ ਦੇ-ਦੇ, ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਵਾਂਗਾ।

ਇਹ ਖ਼ਬਰ ਵੀ ਪੜ੍ਹੋ : ਗਾਇਕ ਐਮੀ ਵਿਰਕ ਨੇ ਇੰਸਟਾ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਜਾਣੋ ਕੀ ਹੈ ਕਾਰਨ

ਪਹਿਲਾਂ ਤਾਂ ਕਿਸਾਨ ਲੁਟੇਰੇ ਨੂੰ ਕੁਝ ਸਮਝ ਨਹੀਂ ਸਕਿਆ ਅਤੇ ਜਦੋਂ ਲੁਟੇਰੇ ਨੇ ਸਿੱਧਾ ਛੁਰਾ ਕੱਢ ਕੇ ਢਿੱਡ ਵਿੱਚ ਖੋਭ ਦੇਣ ਦਾ ਡਰਾਵਾ ਦਿੱਤਾ ਤਾਂ ਉਸ ਨੂੰ ਪਤਾ ਲੱਗਾ ਕਿ ਲੁਟੇਰਾ ਲੁੱਟ ਖੋਹ ਕਰਨ ਆਇਆ ਹੈ। ਲੁਟੇਰੇ ਨੇ ਬਜ਼ੁਰਗ ਕਿਸਾਨ ਨੂੰ ਧੱਕੇ ਵੀ ਮਾਰੇ ਅਤੇ ਧੱਕੇ ਨਾਲ ਅਲਮਾਰੀ ਖੁਲਵਾ ਕੇ ਉਸ ਕੋਲੋਂ 30 ਹਜਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਿਆ ਅਤੇ ਲੁਟੇਰਾ ਜਾਂਦਾ ਹੋਇਆ ਬਜ਼ੁਰਗ ਕਿਸਾਨ ਨੂੰ ਬਾਹਰੋਂ ਜਿੰਦਰਾ ਲਗਾ ਕੇ ਅੰਦਰ ਡੱਕ ਗਿਆ। ਬਜ਼ੁਰਗ ਕਿਸਾਨ ਨੇ ਖਿੜਕੀ ਰਾਹੀਂ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਲੁਟੇਰਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਇਆ ਸੀ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਬਜ਼ੁਰਗ ਕਿਸਾਨ ਨੇ ਇਸ ਸਬੰਧੀ ਥਾਣਾ ਦਾਖਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਏ. ਐੱਸ. ਆਈ ਕੁਲਦੀਪ ਸਿੰਘ ਕਰ ਰਹੇ ਹਨ, ਨੇ ਦੱਸਿਆ ਕਿ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਇਸ ਲੁਟੇਰੇ ਨੂੰ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News