ਚਾਕੂ ਲੈ ਕੇ ਵਾਰਦਾਤ ਲਈ ਘੁੰਮ ਰਹੇ 2 ਮੁਲਜ਼ਮ ਕਾਬੂ
Friday, Dec 13, 2024 - 02:55 PM (IST)
ਚੰਡੀਗੜ੍ਹ (ਸੁਸ਼ੀਲ) : ਥਾਣਾ ਮਲੋਆ ਪੁਲਸ ਨੇ 2 ਨੌਜਵਾਨਾਂ ਨੂੰ ਚਾਕੂਆਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੀ ਪਛਾਣ ਸੈਕਟਰ-38 ਵੈਸਟ ਦੇ ਭੂਮੀਕ ਉਰਫ਼ ਹਕਲਾ ਤੇ ਲੱਕੀ ਵਜੋਂ ਹੋਈ ਹੈ। ਪੁਲਸ ਨੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਮ ਸੈਕਟਰ-38 ਵੈਸਟ ’ਚ ਗਸ਼ਤ ਕਰ ਰਹੀ ਸੀ। ਪੈਟਰੋਲ ਪੰਪ ਦੇ ਪਿੱਛੇ ਸ਼ੱਕੀ ਨੌਜਵਾਨ ਆ ਰਿਹਾ ਸੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ ਪਰ ਪੁਲਸ ਨੇ ਉਸ ਨੂੰ ਫੜ੍ਹ ਲਿਆ। ਤਲਾਸ਼ੀ ਦੌਰਾਨ ਭੂਮੀਕ ਤੋਂ ਚਾਕੂ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਸੀ। ਇਸੇ ਤਰ੍ਹਾਂ ਸੈਕਟਰ-38 ਵੈਸਟ ਨੇੜੇ ਨਾਕੇ ਦੌਰਾਨ ਲੱਕੀ ਨੂੰ ਕਾਬੂ ਕੀਤਾ ਗਿਆ।