ਪ੍ਰੇਮਿਕਾ ਨੂੰ ਚਾਕੂ ਮਾਰਨ ਵਾਲੇ ਨੇ ਪਾਈ ਵੀਡੀਓ-ਜੇਕਰ ਬਚ ਗਈ ਤਾਂ ਅਗਲੀ ਵਾਰ ਨਹੀਂ ਬਚੇਗੀ
Thursday, Dec 19, 2024 - 12:14 PM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-25 ’ਚ ਪ੍ਰੇਮਿਕਾ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਪ੍ਰੇਮੀ ਨੂੰ ਚੰਡੀਗੜ੍ਹ ਪੁਲਸ ਫੜ੍ਹਨ ’ਚ ਨਾਕਾਮ ਹੈ। ਪ੍ਰੇਮੀ ਗੋਲੂ ਉਰਫ਼ ਗਾਂਧੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਅਪਲੋਡ ਕਰਕੇ ਪ੍ਰੇਮਿਕਾ ਸੰਜਨਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁਲਜ਼ਮ ਨੇ ਕਿਹਾ ਕਿ ਜੇਕਰ ਉਹ ਬਚ ਗਈ ਤਾਂ ਅਗਲੀ ਬਾਰ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਉਹ ਉਸ ਦੀ ਮਾਂ ਨੂੰ ਵੀ ਮਾਰ ਦੇਵੇਗਾ। ਉਸ ਨੇ ਵੀਡੀਓ ’ਚ ਕਿਹਾ ਕਿ ਮੈਂ ਕਿਹਾ ਸੀ ਕਿ ਗ਼ਲਤ ਕੰਮ ਦਾ ਗ਼ਲਤ ਨਤੀਜਾ ਮਿਲੇਗਾ। ਜੇਕਰ ਉਹ ਹੁਣ ਬਚ ਗਈ ਤਾਂ ਦੁਬਾਰਾ ਮਾਰ ਦਿਆਂਗਾ। ਮਾੜੇ ਸ਼ਬਦਾਂ ਦੀ ਵਰਤੋਂ ਕਰਦਿਆਂ ਉਸ ਨੇ ਕਿਹਾ ਕਿ ਤੂੰ ਮੇਰੇ ਨਾਲ ਖੇਡਾਂ ਖੇਡ ਰਹੀ ਹੈ। ਤੂੰ ਮੇਰਾ ਚਾਰ-ਪੰਜ ਵਾਰ ਮਜ਼ਾਕ ਬਣਾਇਆ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ! ਨਵੇਂ ਸਾਲ ਤੋਂ ਪਹਿਲਾਂ ਜਾਰੀ ਹੋਏ ਹੁਕਮ
ਮੇਰੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦਿੱਤੀਆਂ। ਸਿਰਫ਼ ਤੂੰ ਹੀ ਨਹੀਂ, ਜਿਸ ਦੇ ਕੋਲ ਤੂੰ ਬੈਠੀ ਹੈ, ਉਹ ਵੀ ਮਰੇਗਾ। ਮੁਲਜ਼ਮ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਫ਼ੈਸਲਾ ਇਹੋ ਹੈ ਕਿ ਮੈਂ ਤੈਨੂੰ ਮਾਰ ਕੇ ਹੀ ਮਰਾਂਗਾ। ਸੈਕਟਰ 24 ਚੌਂਕੀ ਪੁਲਸ ਨੇ ਬੁੱਧਵਾਰ ਨੂੰ ਪੀ. ਜੀ. ਆਈ. ’ਚ ਦਾਖ਼ਲ ਜ਼ਖ਼ਮੀ ਸੰਜਨਾ ਦੇ ਬਿਆਨ ਦਰਜ ਕੀਤੇ। ਸੰਜਨਾ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਕਿਤੇ ਵੀ ਜਾਣ ਤੋਂ ਰੋਕਦਾ ਸੀ। ਉਸ ’ਤੇ ਕਈ ਪਾਬੰਦੀਆਂ ਲਾਈਆਂ ਸਨ। ਗੋਲੂ ਉਰਫ਼ ਗਾਂਧੀ ਨੂੰ ਸ਼ੱਕ ਸੀ ਕਿ ਸੰਜਨਾ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ। ਇਸੇ ਕਾਰਨ ਮੰਗਲਵਾਰ ਨੂੰ ਦੋਹਾਂ ਵਿਚਾਲੇ ਬਹਿਸ ਹੋ ਗਈ ਅਤੇ ਚਾਕੂ ਨਾਲ ਹਮਲਾ ਕਰਕੇ ਗੋਲੂ ਫ਼ਰਾਰ ਹੋ ਗਿਆ। ਸੈਕਟਰ-11 ਥਾਣਾ ਪੁਲਸ ਨੇ ਗੋਲੂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੀਆਂ ਬੀਬੀਆਂ ਦੇਣ ਧਿਆਨ, ਆਈ ਜ਼ਰੂਰੀ ਖ਼ਬਰ
ਢਾਈ ਸਾਲਾਂ ਤੋਂ ਸੀ ਰਿਸ਼ਤਾ
ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ ਨੂੰ ਸਰੇ ਬਾਜ਼ਾਰ ਸ਼ੱਕ ਦੇ ਚੱਲਦਿਆਂ ਗੋਲੂ ਨੇ ਸੈਕਟਰ-25 ਦੀ ਰਹਿਣ ਵਾਲੀ ਪ੍ਰੇਮਿਕਾ ਸੰਜਨਾ ’ਤੇ ਚਾਕੂ ਨਾਲ 10 ਵਾਰ ਕੀਤੇ। ਪੁਲਸ ਨੇ ਖ਼ੂਨ ਨਾਲ ਲੱਥਪੱਥ ਹਾਲਤ ’ਚ ਉਸ ਨੂੰ ਪੀ. ਜੀ. ਆਈ. ਦਾਖ਼ਲ ਕਰਵਾਇਆ। ਸੰਜਨਾ ਦੇ ਪਤੀ ਦੀ ਇਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਹਾਲਾਂਕਿ ਕਾਫ਼ੀ ਸਮਾਂ ਪਹਿਲਾਂ ਉਸ ਨੇ ਪਤੀ ਨੂੰ ਛੱਡ ਦਿੱਤਾ ਸੀ। ਉਸ ਦੇ 2 ਬੱਚੇ ਹਨ। ਹਮਲਾਵਰ ਗੋਲੂ ਵੀ ਵਿਆਹਿਆ ਹੋਇਆ ਹੈ। ਪਿਛਲੇ ਢਾਈ ਸਾਲਾਂ ਤੋਂ ਮੁਲਜ਼ਮ ਅਤੇ ਔਰਤ ਦਾ ਪ੍ਰੇਮ ਸਬੰਧ ਚੱਲ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8