ਐੱਸ. ਐੱਸ. ਐੱਮ. ਸਕੂਲ ਕੱਸੋਆਣਾ ਦੇ ਰੁਪਮਪ੍ਰੀਤ, ਜਤਿੰਦਰ ਕੁਮਾਰ ਰਹੇ ਪਹਿਲੇ ਸਥਾਨ ''ਤੇ

04/25/2018 3:42:37 PM

ਜ਼ੀਰਾ (ਅਕਾਲੀਆਂਵਾਲਾ) – ਪੰਜਾਬ ਸਕੂਲ ਸਿੱਖ਼ਿਆ ਵਿਭਾਗ ਵਲੋਂ ਐਲਾਨੇ ਗਏ 12ਵੀਂ ਦੇ ਨਤੀਜੇ 'ਚ ਐੱਸ. ਐੱਸ. ਐੱਮ. ਪਬਲਿਕ ਸਕੂਲ ਕੱਸੋਆਣਾ ਦੇ 12ਵੀਂ ਸਾਇੰਸ ਅਤੇ ਆਟਸ ਗਰੁੱਪ 'ਚੋਂ ਇਤਿਹਾਸਕ ਪ੍ਰਾਪਤੀ ਕਾਇਮ ਕੀਤੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਤੇ ਪ੍ਰਿੰਸੀਪਲ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਸਥਾਂ ਦੇ ਇਸ ਵਾਰ ਵੀ ਨਤੀਜੇ ਸ਼ਾਨਦਾਰ ਰਹੇ ਹਨ ਅਤੇ ਇਨ੍ਹਾਂ ਨੇ ਪਿਛਲੇ ਸਾਲਾਂ ਦੇ ਇਤਿਹਾਸ ਨੂੰ ਬਰਕਰਾਰ ਰੱਖਿਆ ਹੈ।
ਭਵਿੱਖ਼ 'ਚ ਅਸੀਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਹਿਯੋਗ ਨਾਲ ਅਜਿਹੇ ਨਤੀਜੇ ਦੇਣ ਲਈ ਵਚਨਬੱਧ ਹਨ ਕਿਉਕਿ ਸੰਸਥਾਵਾਂ ਨੇ ਵਿਦਿਅਕ ਖ਼ੇਤਰ ਦੇ ਨਾਲ-ਨਾਲ ਸਕੂਲ 'ਚੋ ਚੰਗੇ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਕੁੱਲ 148 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ, ਜਿਨਾਂ 'ਚੋਂ 146 ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਹਨ। ਇਸ ਦੌਰਾਨ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। 

ਇਸ ਵਾਰ ਦੇ ਨਤੀਜੇ ਇਸ ਪ੍ਰਕਾਰ ਰਹੇ
ਸਾਇਸ ਗਰੁੱਪ - ਸਾਇੰਸ ਗਰੁੱਪ ਦਾ ਨਤੀਜਾ 100 ਫੀਸਦੀ ਰਿਹਾ ਅਤੇ ਆਟਸ ਗਰੁੱਪ ਦਾ ਨਤੀਜਾ 97 ਫੀਸਦੀ ਰਿਹਾ। ਸਾਇੰਸ ਗਰੁੱਪ 'ਚੋਂ ਰੁਪਮਪ੍ਰੀਤ ਸਿੰਘ ਲਹਿਰਾ ਰੋਹੀ ਨੇ 358, ਅਰਸ਼ਪ੍ਰੀਤ ਕੌਰ ਜੋਈਆਂਵਾਲਾ ਨੇ 353 , ਹਰਮਨਦੀਪ ਕੌਰ ਵਿਰਕਾਂ ਵਾਲੀ ਨੇ 352 , ਮਨਪ੍ਰੀਤ ਸਿੰਘ ਸੋਢੀਵਾਲਾ ਨੇ 343 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਆਟਸ ਗਰੁੱਪ - ਆਟਸ ਗਰੁੱਪ 'ਚੋਂ ਜਤਿੰਦਰ ਕੁਮਾਰ ਜ਼ੀਰਾ ਨੇ 369 ਅੰਕ, ਹਰਪ੍ਰੀਤ ਕੌਰ ਵਕੀਲਾਂਵਾਲਾ ਨੇ 361, ਗੁਰਲਾਲ ਸਿੰਘ ਹਰਦਾਸਾ ਨੇ 350, ਅਮਨਦੀਪ ਕੌਰ ਹਾਮਦ ਵਾਲਾ ਨੇ 347, ਮਮਤਾਜ ਸਿੰਘ ਮਹੀਆਂ ਵਾਲਾ ਕਲਾਂ ਨੇ 344 ਅੰਕ ਪ੍ਰਾਪਤ ਕੀਤੇ। 


Related News