ਦੇਸ਼ ਦਾ ਭਵਿੱਖ ਨਰਿੰਦਰ ਮੋਦੀ ਦੇ ਹੱਥ ’ਚ ਸੁਰੱਖਿਅਤ : ਢੀਂਡਸਾ

04/25/2019 11:39:34 PM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਅੰਤਰਰਾਸ਼ਟਰੀ ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਗੌਰਵ ਵਧਾਇਆ ਹੈ। ਇਹ ਸ਼ਬਦ ਅਕਾਲੀ ਦਲ ਸੰਗਰੂਰ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਹੁਤ ਜ਼ਿਆਦਾ ਸਾਖ ਹੈ। ਉਹ ਈਮਾਨਦਾਰੀ ਨਾਲ ਕੰਮ ਕਰਦੇ ਹਨ। ਐੱਨ. ਆਈ. ਆਈ. ਲਈ ਉਨ੍ਹਾਂ ਭਾਰਤ ਦੇ ਦਰਵਾਜ਼ੇ ਖੋਲ੍ਹੇ ਹਨ, ਹੁਣ ਐੱਨ. ਆਰ. ਆਈ. ਭਾਰਤ ਵਿਚ ਨਿਵੇਸ਼ ਕਰ ਰਹੇ ਹਨ। ਅੱਤਵਾਦ ਖਿਲਾਫ ਵੀ ਉਹ ਖੁੱਲ੍ਹ ਕੇ ਲਡ਼ਾਈ ਲਡ਼ ਰਹੇ ਹਨ। ਪਾਕਿਸਤਾਨ ਵਿਚ ਸਰਜੀਕਲ ਸਟਰਾਈਕ ਕਰ ਕੇ ਉਨ੍ਹਾਂ ਨੇ ਅੱਤਵਾਦੀਆਂ ਦੀ ਰੀੜ੍ਹ ਦੀ ਹੱਡੀ ਤੋਡ਼ ਦਿੱਤੀ। ਹੁਣ ਪਾਕਿਸਤਾਨ ਅੱਖ ਚੁੱਕ ਕੇ ਭਾਰਤ ਨਾਲ ਗੱਲ ਨਹੀਂ ਕਰ ਸਕਦਾ। ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨੂੰ ਇਹ ਸੰਦੇਸ਼ ਜਾ ਚੁੱਕਿਆ ਹੈ ਕਿ ਜੇਕਰ ਉਹ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਜਾਰੀ ਰੱਖਣਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਛੱਡਣਗੇ ਨਹੀਂ। ਇਸੇ ਕਾਰਨ ਹੁਣ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਵੀ ਘੱਟ ਹੋ ਗਈਆਂ ਹਨ। ਇਸੇ ਲਈ ਦੇਸ਼ ਦਾ ਭਵਿੱਖ ਨਰਿੰਦਰ ਮੋਦੀ ਦੇ ਹੱਥਾਂ ਵਿਚ ਸੁਰੱਖਿਅਤ ਹੈ ਅਤੇ ਦੇਸ਼ ਦੇ ਲੋਕ ਉਨ੍ਹਾਂ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਅਹੁਦੇ ’ਤੇ ਬਿਠਾਉਣਗੇ।


Bharat Thapa

Content Editor

Related News