ਹੱਥ ਨਾਲ ਬੁਣਿਆ ਦੇਸ਼ ਦਾ ਸਭ ਤੋਂ ਵੱਡਾ ਰੇਸ਼ਮੀ ਕਾਲੀਨ, ਕਰੋੜਾਂ ''ਚ ਹੈ ਕੀਮਤ

Tuesday, Apr 16, 2024 - 05:48 PM (IST)

ਹੱਥ ਨਾਲ ਬੁਣਿਆ ਦੇਸ਼ ਦਾ ਸਭ ਤੋਂ ਵੱਡਾ ਰੇਸ਼ਮੀ ਕਾਲੀਨ, ਕਰੋੜਾਂ ''ਚ ਹੈ ਕੀਮਤ

ਸ਼੍ਰੀਨਗਰ- ਕਸ਼ਮੀਰ ਵਿਚ ਹੱਥਾਂ ਨਾਲ ਬਣੀਆਂ ਚੀਜ਼ਾਂ ਦੀ ਮੰਗ ਦੂਜੇ ਦੇਸ਼ਾਂ ਵਿਚ ਵੀ ਜ਼ਿਆਦਾ ਹੈ। ਕਾਰੀਗਰ ਬਹੁਤ ਹੀ ਖੂਬਸੂਰਤੀ ਨਾਲ ਇਨ੍ਹਾਂ ਚੀਜ਼ਾਂ 'ਚ ਰੰਗ ਭਰਦੇ ਹਨ। ਇਸ ਤਰ੍ਹਾਂ ਹੀ ਕਸ਼ਮੀਰ ਵਿਚ ਹੱਥ ਨਾਲ ਬੁਣਿਆ ਦੇਸ਼ ਦਾ ਸਭ ਤੋਂ ਵੱਡਾ ਕਾਲੀਨ ਬਣ ਕੇ ਤਿਆਰ ਹੋ ਗਿਆ ਹੈ। ਇਸ ਕਾਲੀਨ ਨੂੰ 25 ਕਾਰੀਗਰਾਂ ਨੇ ਸਾਢੇ 8 ਸਾਲ ਵਿਚ ਤਿਆਰ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਕਾਲੀਨ ਪੂਰੀ ਤਰ੍ਹਾਂ ਨਾਲ ਰੇਸ਼ਮੀ ਧਾਗਿਆਂ ਨਾਲ ਬੁਣਿਆ ਗਿਆ ਹੈ ਅਤੇ ਇਸ ਦੀ ਲੰਬਾਈ 72 ਫੁੱਟ ਅਤੇ ਚੌੜਾਈ 40 ਫੁੱਟ ਹੈ।

ਇਹ ਵੀ ਪੜ੍ਹੋ- ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ

ਇਸ ਕਾਲੀਨ ਨੂੰ ਸ਼ਾਹ ਕਾਦਿਰ ਐਂਡ ਸਨਜ਼ ਕੰਪਨੀ ਨੇ ਸਾਊਦੀ ਅਰਬ ਦੇ ਇਕ ਗਾਹਕ ਲਈ ਬਣਾਇਆ ਹੈ। ਕੰਪਨੀ ਮੁਤਾਬਕ ਇਸ ਦੀ ਅੰਦਾਜ਼ਨ ਕੀਮਤ 20 ਕਰੋੜ ਰੁਪਏ ਦੱਸੀ ਗਈ ਹੈ। ਇਸ ਕਾਲੀਨ ਦਾ ਵਜ਼ਨ 1500 ਕਿਲੋ ਤੋਂ ਜ਼ਿਆਦਾ ਹੈ। 72 ਫੁੱਟ ਲੰਬਾ ਇਹ ਕਾਲੀਨ ਬਾਲੀਵਾਲ ਮੈਦਾਨ ਤੋਂ ਵੀ ਕਈ ਫੁੱਟ ਵੱਡਾ ਅਤੇ ਚੌੜਾ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸਕੂਲ ਬੱਸ ਪਲਟਣ ਕਾਰਨ 5 ਬੱਚਿਆਂ ਦੀ ਮੌਤ, ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਸੀ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News