ਅਦਾਲਤ ਨੇ ਨਾਬਾਲਗ ਦਾ ਸਰੀਰਕ ਸ਼ੋਸ਼ਣ ਕਰਨ ਵਾਲੀ ਔਰਤ ਨੂੰ ਸੁਣਾਈ ਮਿਸਾਲੀ ਸਜ਼ਾ
Tuesday, Dec 13, 2022 - 03:36 AM (IST)

ਲੁਧਿਆਣਾ (ਮਹਿਰਾ) : ਆਪਣੇ ਭਰਾ ਦੇ ਨਾਲ ਮਿਲ ਕੇ ਟਿਊਸ਼ਨ ਪੜ੍ਹਨ ਆਏ ਨਾਬਾਲਗ ਦਾ ਸਰੀਰਕ ਸ਼ੋਸ਼ਣ ਕਰਨ ਦੀ ਦੋਸ਼ਣ ਸ਼ਾਮ ਨਗਰ ਨਿਵਾਸੀ ਰਾਧਾ ਨੂੰ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਉਮਰ ਕੈਦ ਅਤੇ 1 ਲੱਖ 22 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮ ਮੁਤਾਬਕ ਜੇਕਰ ਜੁਰਮਾਨਾ ਰਾਸ਼ੀ ਵਸੂਲ ਹੋ ਜਾਂਦੀ ਹੈ ਤਾਂ ਇਸ ਰਾਸ਼ੀ ਵਿਚੋਂ 1 ਲੱਖ 20 ਹਜ਼ਾਰ ਰੁਪਏ ਨਾਬਾਲਗ ਨੂੰ ਅਦਾ ਕੀਤੇ ਜਾਣਗੇ।
ਇਹ ਵੀ ਪੜ੍ਹੋ : ਅਗਲੇ ਮਹੀਨੇ ਪੰਜਾਬ ਪਹੁੰਚੇਗੀ 'ਭਾਰਤ ਜੋੜੋ ਯਾਤਰਾ', ਜਾਣੋ ਕੀ ਹੋਵੇਗਾ ਰੂਟ ਮੈਪ
ਸਰਕਾਰੀ ਵਕੀਲ ਬੀ.ਡੀ. ਗੁਪਤਾ ਨੇ ਦੱਸਿਆ ਕਿ ਪੁਲਸ ਥਾਣਾ ਡਵੀਜ਼ਨ ਨੰ. 5 ਵਿਚ ਨਾਬਾਲਗ ਦੀ ਸ਼ਿਕਇਤ 'ਤੇ 18 ਅਕਤੂਬਰ 2014 ਨੂੰ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਜਨਮ ਸਾਲ 2006 ਵਿਚ ਹੋਇਆ ਸੀ ਅਤੇ ਉਹ ਸ਼ਾਮ ਨਗਰ ਵਿਚ ਆਪਣੇ ਮਾਤਾ-ਪਿਤਾ ਦੇ ਨਾਲ ਕਿਰਾਏ 'ਤੇ ਰਹਿੰਦਾ ਸੀ ਅਤੇ ਉਸ ਦੇ ਮਕਾਨ ਮਾਲਕ ਦੇ ਤਿੰਨ ਬੱਚੇ ਸਨ ਜਿਸ ਵਿਚੋਂ ਵੱਡੀ ਲੜਕੀ ਮੁਲਜ਼ਮ ਰਾਧਾ ਆਪਣੇ ਭਰਾ ਮਾਧਵ ਦੇ ਨਾਲ ਉਸ ਦੀ ਸਰੀਰਕ ਸ਼ੋਸ਼ਣ ਕਰ ਰਹੀ ਸੀ।
ਇਹ ਵੀ ਪੜ੍ਹੋ : ਦੇਸ਼ ਦੀ ਖਾਤਰ ਇਮਰਾਨ ਖ਼ਾਨ ਨਾਲ ਮਤਭੇਦ ਸੁਲਝਾਉਣ ਲਈ ਤਿਆਰ : ਸ਼ਹਿਬਾਜ਼ ਸ਼ਰੀਫ਼
ਸ਼ਿਕਾਇਤਕਰਤਾ ਦੇ ਮੁਤਾਬਕ ਰਾਧਾ ਆਪਣੇ ਘਰ ਵਿਚ ਟਿਊਸ਼ਨ ਪੜ੍ਹਾਉਣ ਦੇ ਨਾਮ ’ਤੇ ਉਸ ਨੂੰ ਬੁਲਾ ਕੇ ਅਸ਼ਲੀਲ ਵੀਡੀਓ ਦਿਖਾਉਂਦੀ ਸੀ। ਇੰਨਾ ਹੀ ਨਹੀਂ, ਉਹ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਆਪਣੇ ਨਾਲ ਸਰੀਰਕ ਸਬੰਧ ਬਣਾਉਂਦੀ ਸੀ। ਔਰਤ ਦੇ ਭਰਾ ਨੇ ਆਪਣੀ ਭੈਣ ਰਾਧਾ ਦੇ ਨਾਲ ਸ਼ਿਕਾਇਤਕਰਤਾ ਦੀਆਂ ਕਈ ਵੀਡੀਓਜ਼ ਬਣਾਈਆਂ। ਤੰਗ ਆ ਕੇ ਜਦੋਂ ਸ਼ਿਕਾਇਤਕਰਤਾ ਨੇ ਇਸ ਸਬੰਧੀ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨ ਦਾ ਯਤਨ ਕੀਤਾ ਤਾਂ ਮੁਲਜ਼ਮ ਔਰਤ ਨੇ ਆਪਣੇ ਭਰਾ ਮਾਧਵ ਦੇ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਕਰੋੜਾਂ ਦੀ ਹੈਰੋਇਨ ਸਮੇਤ 2 ਤਸਕਰ ਕਾਬੂ, ਸਤੰਬਰ ਮਹੀਨੇ ਗ੍ਰਿਫ਼ਤਾਰ ਹੋਏ ਡਰੱਗਜ਼ ਨੈੱਟਵਰਕ ਨਾਲ ਜੁੜੇ ਸਨ ਤਾਰ
ਪੁਲਸ ਨੇ ਕੇਸ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ ਵਿਚ ਰਾਧਾ ਦੇ ਭਰਾ ਮਾਧਵ ਨੂੰ ਪਹਿਲਾਂ ਹੀ ਅਦਾਲਤ ਵੱਲੋਂ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦੋਂਕਿ ਮੁਲਜ਼ਮ ਔਰਤ ਨੂੰ ਬਾਅਦ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਰਾਧਾ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਕੋਈ ਠੋਸ ਗਵਾਹ ਪੇਸ਼ ਨਹੀਂ ਕਰ ਸਕੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਨੂੰ ਦੇਖਣ ਉਪਰੰਤ ਅਦਾਲਤ ਨੇ ਦੋਸ਼ਣ ਰਾਧਾ ਨੂੰ ਉਕਤ ਸਜ਼ਾ ਸੁਣਾਈ।