ਸਹੁਰਾ ਪਰਿਵਾਰ ਵਲੋਂ  ਨੂੰਹ ਨਾਲ ਕੁੱਟ-ਮਾਰ, 4 ਖਿਲਾਫ ਮਾਮਲਾ ਦਰਜ

01/13/2019 4:02:41 AM

ਰਾਜਪੁਰਾ, (ਮਸਤਾਨਾ, ਚਾਵਲਾ, ਨਿਰਦੋਸ਼)- ਸਹੁਰੇ ਪਰਿਵਾਰ ਵਲੋਂ ਆਪਣੀ ਵਿਧਵਾ ਨੂੰਹ ਨਾਲ ਕੁੱਟ-ਮਾਰ ਕਰਨ ਅਤੇ ਉਸ ਦੇ ਘਰ ਵਿਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਦੋ ਅੌਰਤਾਂ ਸਣੇ 4 ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਰਾਣਾ ਰਾਜਪੁਰਾ ਵਾਸੀ ਰੀਨਾ ਰਾਣੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਵਿਆਹ ਫਰਵਰੀ 2009 ਵਿਚ ਭਾਰਤ ਕਾਲੋਨੀ ਵਾਸੀ ਰਵੀਕਾਂਤ ਨਾਲ ਹੋਇਆ ਸੀ। 9 ਸਾਲ ਬਾਅਦ ਰਵੀਕਾਂਤ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੀਤੇ ਦਿਨ ਉਸ ਨਾਲ ਕੁੱਟ-ਮਾਰ ਵੀ ਕੀਤੀ, ਜਿਸ ਤੋਂ ਤੰਗ ਆ ਕੇ ਉਹ ਆਪਣੇ ਪੇਕੇ ਘਰ ਆ ਗਈ। ਇਧਰ ਉਸ ਦੀ ਸੱਸ ਕਾਂਤਾ ਦੇਵੀ, ਨਨਾਣ ਵਨੀਤਾ ਅਤੇ ਦੋ ਦਿਓਰ ਸੰਦੀਪ ਕੁਮਾਰ ਅਤੇ ਸੁਸ਼ੀਲ ਕੁਮਾਰ ਵਾਸੀ ਅੰਬਾਲਾ ਕੈਂਟ ਨੇ ਉਸ ਦੇ ਘਰ ’ਚ ਦਾਖਲ ਹੋ  ਉਸ ਦੇ ਘਰ ’ਚ ਪਿਆ  ਹਜ਼ਾਰਾਂ ਰੁਪਏ ਦਾ ਸਾਮਾਨ ਵੀ ਚੋਰੀ ਕਰ ਲਿਆ, ਜਿਸ ਕਾਰਨ ਪੁਲਸ ਨੇ ਰੀਨਾ ਰਾਣੀ ਦੀ ਸ਼ਿਕਾਇਤ ’ਤੇ ਉਸ ਦੇ ਉਕਤ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News