ਲੋਕ ਸਭਾ ਚੋਣਾਂ 2024 : ਕਿਤੇ ਨੂੰਹ-ਸਹੁਰਾ ਤੇ ਕਿਤੇ ਪਿਓ-ਪੁੱਤਰ ਹੋਣਗੇ ਇਕ ਦੂਜੇ ਦੇ ਆਹਮੋ-ਸਾਹਮਣੇ

04/29/2024 10:41:35 PM

ਚੰਡੀਗੜ੍ਹ (ਮਨਜੋਤ ਸਿੰਘ)- ਪੰਜਾਬ ਵਿਚ ਕਈ ਅਜਿਹੇ ਰਾਜਨੀਤਿਕ ਪਰਿਵਾਰ ਹਨ ਜਿਨ੍ਹਾਂ ਦੇ ਕੁਝ ਮੈਂਬਰ ਕਿਸੇ ਇਕ ਸਿਆਸੀ ਪਾਰਟੀ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਹਨ ਜਦ ਕਿ ਬਾਕੀ ਮੈਂਬਰ ਕਿਸੇ ਹੋਰ ਪਾਰਟੀ ਵਲੋਂ ਉਮੀਦਵਾਰ ਹਨ। ਜਿਸ ਦੇ ਚਲਦਿਆਂ ਕਿਸੇ ਲੋਕ ਸਭਾ ਹਲਕੇ ਤੋਂ ਪਿਤਾ ਪੱਤਰ ਤਾਂ ਕਿਤੇ ਨੂੰਹ ਸਹੁਰਾ ਆਪਣੀ ਵੱਖੋ-ਵੱਖਰੀ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ। 

ਇਸ ਨਾਲ ਹੁਣ ਜਿਥੇ ਚੋਣ ਨਤੀਜਿਆਂ ਦੇ ਕਾਫੀ ਦਿਲਚਸਪ ਬਣਨ ਦੀ ਉਮੀਦ ਹੈ ਉਥੇ ਇਹ ਵੀ ਚਰਚਾ ਹੈ ਕਿ ਇਕੋ ਪਰਵਿਾਰ ਵਿਚੋਂ ਵੱਖ-ਵੱਖ ਪਾਰਟੀਆਂ ਨਾਲ ਜੁੜੇ ਪਰਿਵਾਰਕ ਮੈਂਬਰ ਆਪਣੀ ਵਿਰੋਧੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਆਪਣੇ ਹੀ ਪਰਿਵਾਰਕ ਮੈਂਬਰਾਂ ਖਿਲਾਫ਼ ਕਿਸ ਤਰ੍ਹਾਂ ਚੋਣ ਪ੍ਰਚਾਰ ਕਰਨਗੇ।

ਇਹ ਵੀ ਪੜ੍ਹੋ- 2 ਘੰਟੇ ਲਾਈਨ 'ਚ ਲੱਗਣ ਤੋਂ ਬਾਅਦ ਆਈ ਵਾਰੀ, ਪਰ ਅੰਦਰ ਗਏ ਤਾਂ ਪਤਾ ਲੱਗਾ- 'ਤੁਹਾਡੀ ਵੋਟ ਤਾਂ ਪਹਿਲਾਂ ਹੀ ਪੈ ਗਈ...'

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਇਸ ਵਾਰ ਬਸਪਾ ਵਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਹਨ।

ਮੇਰੇ ਆਪਣੇ ਵਿਚਾਰ ਹਨ- ਸੁਰਿੰਦਰ ਕੰਬੋਜ
ਬਸਪਾ ਵਲੋਂ ਫਿਰੋਜ਼ਪੁਰ ਤੋਂ ਐਲਾਨੇ ਉਮੀਦਵਾਰ ਸੁਰਿੰਦਰ ਕੰਬੋਜ ਨੇ ਕਿਹਾ ਕਿ ਨਾ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਹਾਂ ਅਤੇ ਨਾ ਚੌਣਾਂ ਦੌਰਾਨ ਆਪਣੇ ਪੁੱਤਰ ਨਾਲ ਕਿਸੇ ਪਿੰਡ ਵਿਚ ਚੋਣ ਪ੍ਰਚਾਰ ਲਈ ਗਿਆ ਹਾਂ। ਉਨ੍ਹਾਂ ਕਿਹਾ ਮੈਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸਿਹਮਤ ਨਹੀਂ ਸੀ। ਇਸ ਲਈ ਮੈਂ ਬਸਪਾ ਵਿਚ ਸ਼ਾਮਲ ਹੋ ਕੇ ਚੋਣ ਲੜ ਰਿਹਾ ਹਾਂ। ਉਨ੍ਹਾਂ ਕਿਹਾ ਮੇਰੇ ਪੁੱਤਰ ਦੇ ਆਪਣੇ ਵਿਚਾਰ ਹਨ ਅਤੇ ਮੇਰੇ ਆਪਣੇ ਵਿਚਾਰ ਹਨ।

ਇਹ ਵੀ ਪੜ੍ਹੋ- ਸਾਬਕਾ CM ਚੰਨੀ ਦਾ ਦਲ-ਬਦਲੂਆਂ 'ਤੇ ਤੰਜ, ਕਿਹਾ- 'ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ, ਉਹ ਲੋਕਾਂ ਨਾਲ ਕੀ ਖੜ੍ਹਨਗੇ'

ਮੈਂ ਆਪਣੀ ਪਾਰਟੀ ਦੇ ਹੱਕ ਵਿਚ ਖੜਾ ਹਾਂ- ਗੋਲਡੀ ਕੰਬੋਜ
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਮੈਂ ਆਪਣੇ ਪਿਤਾ ਤੋਂ ਕਈ ਸਾਲਾਂ ਤੋਂ ਅਲੱਗ ਰਹਿ ਰਿਹਾ ਹਾਂ। ਉਨ੍ਹਾਂ ਕਿਹਾ ਮੈਂ ਆਪਣੀ ਪਾਰਟੀ ਦੇ ਹੱਕ ਵਿਚ ਖੜ੍ਹਾ ਹਾਂ ਜਿਸ ਨੇ ਮੈਨੂੰ ਇਥੇ ਤੱਕ ਪਹੁੰਚਾਇਆ ਹੈ।

ਕਾਂਗਰਸ ਵਲੋਂ ਮੁਅੱਤਲ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਮੈਂ ਪ੍ਰਚਾਰ ਕਰਾਂਗਾ ਕਿ ਕਾਂਗਰਸ ਵਲੋਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਣਾ ਠੀਕ ਨਹੀਂ ਹੈ। ਵਿਕਰਮੀਤ ਸਿਘ ਚੌਧਰੀ ਨੇ ਕਿਹਾ ਮੈਂ ਉਨ੍ਹਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਵਾਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News