ਟਿਊਸ਼ਨ ਪੜ੍ਹਨ ਗਿਆ ਲੜਕਾ ਹੋਇਆ ਲਾਪਤਾ, ਮਾਂ ਨੇ 9 ਸਾਲ ਪਹਿਲਾਂ ਲਿਆ ਸੀ ਗੋਦ

Friday, Aug 09, 2024 - 03:34 PM (IST)

ਟਿਊਸ਼ਨ ਪੜ੍ਹਨ ਗਿਆ ਲੜਕਾ ਹੋਇਆ ਲਾਪਤਾ, ਮਾਂ ਨੇ 9 ਸਾਲ ਪਹਿਲਾਂ ਲਿਆ ਸੀ ਗੋਦ

ਫਿਰੋਜ਼ਪੁਰ (ਪਰਮਜੀਤ ਸੋਢੀ)- ਫਿਰੋਜ਼ਪੁਰ ਦੀ ਬਸਤੀ ਟੈਂਕਾਂਵਾਲੀ ਵਿਖੇ ਇਕ ਔਰਤ ਵੱਲੋਂ ਗੋਦ ਲਿਆ ਬੱਚਾ ਘਰੋਂ ਟਿਊਸ਼ਨ ਪੜ੍ਹਣ ਗਿਆ ਸੀ, ਜੋ ਵਾਪਸ ਘਰ ਨਹੀਂ ਆਇਆ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ 139 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਿਮਲਾ ਦੇਵੀ ਪਤਨੀ ਰਾਮ ਦੁਲਾਰੇ ਵਾਸੀ ਮਕਾਨ ਨੰਬਰ 24 ਗਲੀ ਨੰਬਰ 24 ਬਸਤੀ ਟੈਂਕਾਂਵਾਲੀ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੇ ਘਰ ਕੋਈ ਬੱਚਾ ਨਾ ਹੋਣ ਕਰਕੇ ਉਸ ਨੇ ਆਪਣੇ ਭਣੇਵੇ ਦਿਲਬਹਾਦੁਰਪਾਲ ਪੁੱਤਰ ਸੁੰਦਰ ਲਾਲ ਵਾਸੀ ਦੁਧਲਾ ਮੰਡੀ ਮਕਾਨ ਨੰਬਰ 13 ਪੀ. ਐੱਨ. ਟੀ. ਕਾਲੋਨੀ ਅੰਬਾਲਾ ਕੈਂਟ ਤੋਂ ਕਰੀਬ 9 ਸਾਲ ਪਹਿਲਾਂ ਲੜਕੇ ਅਨਮੋਲ ਹੁਣ ਉਮਰ 13 ਸਾਲ ਨੂੰ ਗੋਦ ਲਿਆ ਸੀ, ਜੋ ਉਸ ਦੇ ਘਰ ਉਸ ਦੇ ਅਤੇ ਉਸ ਦੇ ਪਤੀ ਨਾਲ ਰਹਿ ਰਿਹਾ ਸੀ। 

ਇਹ ਵੀ ਪੜ੍ਹੋ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਪੁਲਸ ਨੇ ਚੁੱਕਿਆ ਵੱਡਾ ਕਦਮ

ਬਿਮਲਾ ਦੇਵੀ ਨੇ ਦੱਸਿਆ ਕਿ ਮਿਤੀ 5 ਅਗਸਤ 2024 ਨੂੰ ਰੋਜ਼ਾਨਾ ਵਾਂਗ 2 ਵਜੇ ਦੁਪਹਿਰ ਘਰ ਆ ਗਿਆ ਸੀ ਅਤੇ ਕਰੀਬ 5 ਵਜੇ ਸ਼ਾਮ ਘਰੋਂ ਸਕੂਲ ਵਾਲਾ ਬੈਗ ਲੈ ਕੇ ਪੈਦਲ ਬਸਤੀ ਟੈਂਕਾਂਵਾਲੀ ਗਲੀ ਨੰਬਰ 16 ਟਿਊਸ਼ਨ ਪੜ੍ਹਨ ਚਲਾ ਗਿਆ ਸੀ ਪਰ ਵਾਪਸ ਨਹੀਂ ਆਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਦਿਲ-ਦਹਿਲਾ ਦੇਣ ਵਾਲੀ ਘਟਨਾ, ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀਆਂ 3 ਲਾਸ਼ਾਂ, ਫ਼ੈਲੀ ਸਨਸਨੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News