106 ਸਾਲਾ ਬੇਬੇ ਨੇ ਪੋਸਟਲ ਬੈਲੇਟ ਪੇਪਰ ਰਾਹੀਂ ਪਾਈ ਵੋਟ

Thursday, Feb 17, 2022 - 10:18 AM (IST)

106 ਸਾਲਾ ਬੇਬੇ ਨੇ ਪੋਸਟਲ ਬੈਲੇਟ ਪੇਪਰ ਰਾਹੀਂ ਪਾਈ ਵੋਟ

ਬਠਿੰਡਾ (ਸੁੁਖਵਿੰਦਰ) : ਭਾਰਤੀ ਚੋਣ ਕਮਿਸ਼ਨ ਵੱਲੋਂ 80 ਸਾਲ ਤੋਂ ਵੱਧ ਉਮਰ ਦੇ ਅਤੇ ਅਪੰਗ ਵੋਟਰਾਂ ਨੂੰ ਫਾਰਮ ਨੰ. 12 ਭਰ ਕੇ ਚੋਣਾਂ ਤੋਂ ਪਹਿਲਾਂ ਪੋਸਟਲ ਬੈਲੇਟ ਪੇਪਰ ਦੀ ਮਦਦ ਨਾਲ ਘਰ ਬੈਠੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਤਹਿਤ ਹਲਕਾ ਦਿਹਾਤੀ ਦੇ ਚੋਣ ਅਫ਼ਸਰ ਰੁਪਿੰਦਰਪਾਲ ਸਿੰਘ ਅਤੇ ਸਹਾਇਕ ਚੋਣ ਅਫ਼ਸਰ ਦਰਸ਼ਨ ਸਿੰਘ ਦੀ ਦੇਖ-ਰੇਖ ਹੇਠ ਪੋਸਟਲ ਬੈਲੇਟ ਪੇਪਰ ਰਾਹੀਂ ਪੋਲਿੰਗ ਕਰਵਾਈ ਗਈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਬਾਰੇ ਪੰਜਾਬੀਆਂ ਨੂੰ ਕੀਤਾ ਸੁਚੇਤ

ਇਸ ਮੌਕੇ ਮਾਈਕ੍ਰੋ ਰੈਵੇਨਿਊ ਅਫਸਰ ਰਾਧੇ ਸ਼ਿਆਮ, ਪੀ. ਓ. ਰੇਸ਼ਮ ਸਿੰਘ ਖੇਮੂਆਣਾ, ਰਮੇਸ਼ ਕੁਮਾਰ, ਸੁਪਰਵਾਈਜ਼ਰ ਦਲਜੀਤ ਸਿੰਘ, ਬੀ. ਐੱਲ. ਓ. ਬਲਵੀਰ ਸਿੰਘ ਸਿੱਧੂ ਨੇ ਪਿੰਡ ਮੀਆਂ ਦੀ 106 ਸਾਲਾ ਦਲੀਪ ਕੌਰ ਦੀ ਵੋਟ ਪੋਸਟਲ ਬੈਲੇਟ ਪੇਪਰ ਰਾਹੀਂ ਪਾਈ। ਇਸ ਦੌਰਾਨ ਟੀਮ ਨੇ ਪਿੰਡ ਕੋਟਸ਼ਮੀਰ, ਕੋਟਫੱਤਾ, ਧੰਨ ਸਿੰਘ ਖਾਨਾ ਅਤੇ ਹੋਰ ਪਿੰਡਾਂ ਵਿਚ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੋਟ ਪਾਉਣ ਲਈ ਕਿਹਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News