ਸਫ਼ਾਈ ਕਰਮੀਆਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ

07/07/2020 2:41:42 PM

ਬੁਢਲਾਡਾ(ਬਾਂਸਲ) : ਸਫਾਈ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆ ਦੀ ਤਨਖਾਹ ਨਾ ਮਿਲਣ ਕਾਰਨ ਨਗਰ ਕੌਂਸਲ ਦੇ ਬਾਹਰ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਨੂਰੀ ਨੇ ਕਿਹਾ ਕਿ ਇਹ ਧਰਨਾ ਸਾਨੂੰ ਮਜਬੂਰਨ ਦੇਣਾ ਪਿਆ ਹੈ ਕਿਉਂਕਿ ਕੋਰੋਨਾ ਲਾਗ ਦੇ ਕਾਰਨ ਸਫਾਈ ਕਰਮਚਾਰੀ ਪਹਿਲਾ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਉਪਰੋਂ ਨਗਰ ਕੋਸਲ ਵੱਲੋਂ ਮੁਲਾਜਮਾ ਨੂੰ 2 ਮਹੀਨਿਆ ਤੋਂ ਤਨਖਾਹ ਨਹੀਂ ਦਿੱਤੀ ਗਈ। ਜਿਸ ਕਾਰਨ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੂਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਧਰਨੇ ਤੋਂ ਪਹਿਲਾਂ ਕੌਂਸਲ ਅਧਿਕਾਰੀਆਂ ਨੂੰ 2 ਦਿਨ ਦਾ ਅਲਟੀਮੇਅਮ ਦਿੱਤਾ ਗਿਆ ਸੀ ਪਰੰੰਤੂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਮਜਬੂਰਨ ਧਰਨੇ ਤੇ ਬੈਠਣਾ ਪਿਆ।

ਉਨ੍ਹਾਂ ਸਫਾਈ ਕਰਨ ਲਈ ਰੇਹੜੀਆਂ, ਕਹੀਆਂ ਅਤੇ ਬੇਲਚੇ ਆਦਿ ਦੀ ਮੰਗ ਕੀਤੀ ਤਾਂ ਜੋ ਕੰਮ ਸਮੇਂ ਸਿਰ ਅਤੇ ਸਹੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਦੇ ਚਲਦਿਆ ਕਈ ਵਾਰ ਮਾਸਕ, ਦਸਤਾਨੇ ਤੇ ਸੈਨੀਟਾਈਜ਼ਰ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਸਮਾਨ ਨਹੀਂ ਮਿਲਿਆ। ਉਨ੍ਹਾ ਕਿਹਾ ਕਿ ਸਾਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਦਿੱਤੇ ਜਾਣ ਤਾ ਜੋ ਕੰਮ ਦੇ ਨਾਲ-ਨਾਲ ਬਿਮਾਰੀ ਤੋਂ ਵੀ ਬਚਿਆ ਜਾ ਸਕੇ। ਇਸ ਮੌਕੇ ਸਮੂਹ ਸਫਾਈ ਕਰਮਚਾਰੀ ਹਾਜ਼ਰ ਸਨ। ਇਸ ਸੰਬੰਧੀ ਕਾਰਜ ਸਾਧਕ ਅਫ਼ਸਰ ਵਿਜੈ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਰੱਖੇ ਗਏ ਸਫਾਈ ਕਰਮੀਆਂ ਦੀ ਤਨਖਾਹ ਨਾਲ ਕੌਂਸਲ ਦਾ ਕੋਈ ਸੰਬੰਧ ਨਹੀਂ। ਕੌਂਸਲ ਵੱਲੋਂ ਸਮੇਂ ਸਿਰ ਅਦਾਇਗੀ ਕੀਤੀ ਜਾਂਦੀ ਹੈ। ਆਨਲਾਇਨ ਸਿਸਟਮ ਵਿਚ ਤਕਨੀਕੀ ਕਾਰਨਾਂ ਕਰਕੇ ਤਨਖਾਹ ਲੇਟ ਤਾਂ ਹੋ ਸਕਦੀ ਹੈ ਪਰੰਤੂ ਨਗਰ ਕੋਸਲ ਵੱਲੋਂ ਆਪਣੇ ਪੱਕੇ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਂਦੀ ਹੈ ਰਹਿੰਦੀ ਤਨਖਾਹ ਵੀ ਤੁਰੰਤ ਜਾਰੀ ਕਰ ਦਿੱਤੀ ਜਾਵੇਗੀ। ਕੋਸਲ ਵਿੱਚ ਫੰਡਾਂ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਹ ਕਰਨਾ ਪੈਦਾ ਹੈ। ਇਸ ਸੰਬੰਧੀ ਪੂਰੇ ਹਾਲਾਤ ਦੀ ਜਾਣਕਾਰੀ ਕੋਸਲ ਪ੍ਰਬੰਧਕ ਐਸ ਡੀ ਐਮ ਬੁਢਲਾਡਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। 
ਫੋਟੋ: ਬੁਢਲਾਡਾ: ਤਨਖਾਹ ਨਾ ਮਿਲਣ ਕਰਕੇ ਨਗਰ ਕੋਸਲ ਦੇ ਬਾਹਰ ਧਰਨੇ ਤੇ ਬੈਠੇ ਸਫਾਈ ਕਰਮੀ।


Harinder Kaur

Content Editor

Related News