8 ਲੱਖ 47 ਹਜ਼ਾਰ 916 ਰੁਪਏ ਦੇ ਕਥਿਤ ਗਬਨ ਦੇ ਦੋਸ਼ ’ਚ ਸੇਵਾ ਮੁਕਤ ਸਕੱਤਰ ਵਿਰੁੱਧ ਕੇਸ ਦਰਜ

02/19/2021 3:52:55 PM

ਭਵਾਨੀਗੜ੍ਹ (ਕਾਂਸਲ) : ਸਹਿਕਾਰੀ ਸਭਾਵਾ ਦੇ ਉਪ ਰਜਿਸਟਰਾਰ ਵਲੋਂ ਜ਼ਿਲ੍ਹਾ ਪੁਲਸ ਮੁਖੀ ਨੂੰ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਨੇੜਲੇ ਪਿੰਡ ਬਖੋਪੀਰ ਵਿਖੇ ਸਥਿਤ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ: ’ਚ ਬਤੌਰ ਸਕੱਤਰ ਦੀ ਨੌਕਰੀ ਕਰਨ ਦੇ ਕਾਰਜਕਾਲ ਦੌਰਾਨ 8 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਦਾ ਗਬਨ ਕਰਨ ਦੇ ਦੋਸ਼ ’ਚ ਇਕ ਸੇਵਾ ਮੁਕਤ ਕਰਮਚਾਰੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਬਖੋਪੀਰ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ: ਵਿਖੇ ਬਤੌਰ ਸਕੱਤਰ ਦੀ ਨੌਕਰੀ ਕਰਦੇ ਹੋਏ ਅਮਰੀਕ ਸਿੰਘ ਪੁੱਤਰ ਪਿਆਰਾ ਸਿੰਘ ਪਿਛਲੇ 6-7 ਸਾਲਾ ਤੋਂ ਵਿਭਾਗ ’ਚੋਂ ਸੇਵਾ ਮੁਕਤ ਹੋ ਗਿਆ ਸੀ। ਉਸ ਨੇ ਆਪਣੇ ਕਾਰਜਕਾਲ ਦੌਰਾਨ ਮਹਿਮਾ ਸੋਸਾਇਟੀ ਬਖੋਪੀਰ ’ਚ 8 ਲੱਖ 47 ਹਜ਼ਾਰ 916 ਰੁਪਏ ਦਾ ਕਥਿਤ ਗਬਨ ਕੀਤਾ ਸੀ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਉਨ੍ਹਾਂ ਦੱਸਿਆ ਕਿ ਉਕਤ ਕਰਮਚਾਰੀ ਵੱਲੋਂ ਕੀਤੇ ਗਏ ਇਸ ਗਬਨ ਦਾ ਉਦੋਂ ਪਤਾ ਚੱਲਿਆ ਜਦੋਂ ਮਹਿਕਮੇ ਵੱਲੋਂ ਇਸ ਸੋਸਾਇਟੀ ਦੀ ਸਾਲ 2007-13 ਦੇ ਰੀਆਡਿਟ ਦੌਰਾਨ ਦੀ ਵਿਸ਼ੇਸ਼ ਰਿਪੋਰਟ ਦੇਖੀ ਗਈ, ਜਿਸ ’ਚ ਇਹ ਗਬਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੇਵਾ ਮੁੱਕਤ ਸਕੱਤਰ ਅਮਰੀਕ ਸਿੰਘ ਕਾਫ਼ੀ ਜ਼ਿਆਦਾ ਬੀਮਾਰ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਮੰਜੇ ’ਤੇ ਪਿਆ ਹੈ, ਜਿਸ ਦੀ ਹਾਲਤ ਕਾਫ਼ੀ ਜ਼ਿਆਦਾ ਨਾਜ਼ਕ ਦੱਸੀ ਜਾਂਦੀ ਹੈ। ਉਸ ਵੱਲੋਂ ਕੀਤੇ ਗਏ ਇਸ ਗਬਨ ਨੂੰ ਵਿਭਾਗ ਨਜ਼ਰ ਅੰਦਾਜ ਨਹੀਂ ਕਰ ਸਕਦਾ।

ਪੜ੍ਹੋ ਇਹ ਵੀ ਖ਼ਬਰ - ਦਿੱਲੀ ਧਰਨੇ ’ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸਿਹਤ ਖ਼ਰਾਬ ਹੋਣ ਕਰਕੇ ਰਸਤੇ ’ਚ ਹੋਈ ਮੌਤ

ਇਸੇ ਲਈ ਜ਼ਿਲ੍ਹਾ ਪੁਲਸ ਮੁਖੀ ਅਤੇ ਡੀ.ਏ. ਲੀਗਲ ਦੀਆਂ ਹਦਾਇਤਾ ਮੁਤਾਬਕ ਸਥਾਨਕ ਪੁਲਸ ਨੇ ਇਸ ਦੀ ਜਾਂਚ ਪੜਤਾਲ ਕਰਦੇ ਹੋਏ ਉਪ ਰਜਿਸਟਰਾਰ, ਸਹਿਕਾਰੀ ਸਭਾਵਾ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆ ਅਮਰੀਕ ਸਿੰਘ ਸੇਵਾ ਮੁੱਕਤ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਬਖੋਪੀਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।  

ਪੜ੍ਹੋ ਇਹ ਵੀ ਖ਼ਬਰ - ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ


rajwinder kaur

Content Editor

Related News