ਬਾਬਾ ਤਰਸੇਮ ਸਿੰਘ ਕਤਲਕਾਂਡ: ਸੇਵਾ ਮੁਕਤ IAS ਅਧਿਕਾਰੀ ਸਮੇਤ 5 ਖਿਲਾਫ਼ FIR

03/30/2024 2:51:35 PM

ਰੁਦਰਪੁਰ- ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ 'ਚ ਨਾਨਕਮੱਤਾ ਸਾਹਿਬ ਗੁਰਦੁਆਰੇ ਦੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ਵਿਚ ਇਕ ਸੇਵਾ ਮੁਕਤ IAS ਅਧਿਕਾਰੀ ਸਮੇਤ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਬਾ ਤਰਸੇਮ ਸਿੰਘ ਦਾ ਵੀਰਵਾਰ ਨੂੰ ਗੁਰਦੁਆਰਾ ਕੰਪਲੈਕਸ 'ਚ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 

ਸੀਨੀਅਰ ਪੁਲਸ ਅਧਿਕਾਰੀ (SSP) ਮੰਜੂਨਾਥ ਟੀਸੀ ਨੇ ਕਿਹਾ ਕਿ FIR ਵਿਚ ਦੋ ਹਮਲਾਵਰਾਂ - ਸਰਬਜੀਤ ਸਿੰਘ ਅਤੇ ਅਮਰਜੀਤ ਸਿੰਘ- ਸੇਵਾਮੁਕਤ  IAS ਅਧਿਕਾਰੀ ਹਰਬੰਸ ਸਿੰਘ ਚੁੱਘ (ਨਾਨਕਮੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ), ਬਾਬਾ ਅਨੂਪ ਸਿੰਘ ਅਤੇ ਪ੍ਰੀਤਮ ਸਿੰਘ ਸੰਧੂ (ਏ. ਖੇਤਰੀ ਸਿੱਖ ਸੰਗਠਨ) ਦੇ ਨਾਂ ਸ਼ਾਮਲ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਰਬਜੀਤ ਸਿੰਘ ਪੰਜਾਬ ਦੇ ਤਰਨਤਾਰਨ ਦਾ ਵਸਨੀਕ ਹੈ ਜਦਕਿ ਅਮਰਜੀਤ ਸਿੰਘ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ IPC ਦੀ ਧਾਰਾ 302 (ਕਤਲ), 120ਬੀ (ਅਪਰਾਧਕ ਸਾਜ਼ਿਸ਼) ਅਤੇ 34 (ਆਮ ਇਰਾਦਾ) ਤਹਿਤ ਕੇਸ ਦਰਜ ਕੀਤਾ ਗਿਆ ਹੈ।

SSP ਨੇ ਕਿਹਾ ਕਿ ਇਕ ਸੇਵਾਮੁਕਤ IAS ਅਧਿਕਾਰੀ ਸਮੇਤ ਤਿੰਨ ਹੋਰਾਂ ਨੂੰ FIR 'ਚ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਦੀ ਭੂਮਿਕਾ ਬਾਰੇ ਸ਼ੱਕ ਪ੍ਰਗਟਾਇਆ ਸੀ। ਨਾਨਕਮੱਤਾ ਸਾਹਿਬ ਗੁਰਦੁਆਰੇ ਦੇ ਕਾਰ ਸੇਵਾ ਮੁਖੀ ਕੁਰਸੀ 'ਤੇ ਬੈਠੇ ਸਨ, ਜਦੋਂ ਦੋਪਹੀਆ ਵਾਹਨ 'ਤੇ ਪਿੱਛੇ ਬੈਠੇ ਸ਼ੂਟਰ ਨੇ ਰਾਈਫਲ ਨਾਲ ਗੋਲੀ ਚਲਾ ਦਿੱਤੀ। ਬਾਬਾ ਤਰਸੇਮ ਸਿੰਘ ਨੂੰ ਖਟੀਮਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਰੁਦਰਪੁਰ ਤੋਂ ਲੱਗਭਗ 50 ਕਿਲੋਮੀਟਰ ਦੂਰ ਸਥਿਤ ਨਾਨਕਮੱਤਾ ਸਾਹਿਬ ਗੁਰਦੁਆਰਾ, ਸੂਬੇ ਦੇ ਊਧਮਪੁਰ ਸਿੰਘ ਨਗਰ ਜ਼ਿਲ੍ਹੇ 'ਚ ਰੁਦਰਪੁਰ-ਟਨਕਪੁਰ ਮਾਰਗ 'ਤੇ ਸਥਿਤ ਹੈ।


Tanu

Content Editor

Related News