ਦੇਸ਼ ਦੇ ਟਾਪ 8 ਸ਼ਹਿਰਾਂ ''ਚ ਨਵੀਂ ਰਿਹਾਇਸ਼ ਦੀ ਸਪਲਾਈ ਜਨਵਰੀ-ਮਾਰਚ ''ਚ 15 ਫ਼ੀਸਦੀ ਘਟੀ : ਰਿਪੋਰਟ

03/29/2024 4:15:05 PM

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ਵਿਚ ਉੱਚ ਮੰਗ ਦੇ ਬਾਵਜੂਦ ਰਿਹਾਇਸ਼ੀ ਜਾਇਦਾਦਾਂ ਦੀਆਂ ਨਵੀਆਂ ਇਕਾਈਆਂ ਦੀ ਸਪਲਾਈ ਜਨਵਰੀ-ਮਾਰਚ ਵਿਚ 15 ਫ਼ੀਸਦੀ ਘਟ ਕੇ 69,143 ਇਕਾਈਆਂ ਰਹਿ ਗਈ। ਰੀਅਲ ਅਸਟੇਟ ਸਲਾਹਕਾਰ ਕੁਸ਼ਮੈਨ ਐਂਡ ਵੇਕਫੀਲਡ ਨੇ ਅੱਠ ਵੱਡੇ ਸ਼ਹਿਰਾਂ ਦੇ ਪ੍ਰਾਇਮਰੀ (ਪਹਿਲੀ ਵਿਕਰੀ) ਵਿਚ ਨਵੀਆਂ ਰਿਹਾਇਸ਼ੀ ਜਾਇਦਾਦਾਂ ਦੀ ਸਪਲਾਈ ਨਾਲ ਸਬੰਧਤ ਅੰਕੜੇ ਜਾਰੀ ਕੀਤੇ।

ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ

ਅੰਕੜਿਆ ਦੇ ਅਨੁਸਾਰ ਨਵੀਆਂ ਇਕਾਈਆਂ ਦੀ ਸਪਲਾਈ ਬੈਂਗਲੁਰੂ ਅਤੇ ਮੁੰਬਈ ਵਿਚ ਵਧੀ, ਪਰ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ), ਚੇਨਈ, ਹੈਦਰਾਬਾਦ, ਪੁਣੇ ਕੋਲਕਾਤਾ ਅਤੇ ਅਹਿਮਦਾਬਾਦ ਵਿਚ ਗਿਰਾਵਟ ਆਈ। ਇਸ ਤਿਮਾਹੀ (ਜਨਵਰੀ-ਮਾਰਚ) ਵਿਚ ਰਿਹਾਇਸ਼ੀ ਜਾਇਦਾਦਾਂ ਦੀ ਕੁਲ ਸਪਲਾਈ ਵਿਚ ਹਾਈ ਐਂਡ ਅਤੇ ਲਗਜ਼ਰੀ ਹਿੱਸੇ ਦੀ ਹਿੱਸੇਦਾਰੀ 34 ਫ਼ੀਸਦੀ ਰਹੀ। ਚਾਲੂ ਤਿਮਾਹੀ ਵਿਚ ਕੁੱਲ਼ ਪੇਸ਼ਕਸ਼ਾਂ ਵਿਚ ਸੂਚੀਬੱਧ, ਵੱਡੇ ਅਤੇ ਖੇਤਰੀ ਤੌਰ 'ਤੇ ਸਥਾਪਤ ਡਿਵੈਲਪਰਾਂ ਦੀ ਹਿੱਸੇਦਾਰੀ 38 ਫ਼ੀਸਦੀ ਤੋਂ ਵੱਧ ਸੀ। 

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਅੰਕੜਿਆ ਦੇ ਅਨੁਸਾਰ ਰਿਹਾਇਸ਼ੀ ਸੰਪਤੀਆਂ ਦੀ ਨਵੀਂ ਸਪਲਾਈ ਜਨਵਰੀ-ਮਾਰਚ 2024 ਵਿਚ ਘਟ ਕੇ 69,143 ਯੂਨਿਟ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 81,167 ਯੂਨਿਟ ਸੀ। ਕੁਸ਼ਮੈਨ ਐਂਡ ਵੇਕਫੀਲਡ ਦੇ ਮੈਨੇਜਿੰਗ ਡਾਇਰੈਕਟਰ (ਰਿਹਾਇਸ਼ੀ ਸੇਵਾਵਾਂ) ਸ਼ਾਲੀਨ ਰੈਨਾ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਹਾਈ ਐਂਡ ਅਤੇ ਲਗਜ਼ਰੀ ਜਾਇਦਾਦਾਂ ਦੀ ਮੰਗ ਵਿਚ ਮਹੱਤਵਪੂਰਣ ਵਾਲਾ ਹੋਇਆ ਹੈ। ਇਹ ਬਦਲਾਅ ਮਕਾਨ ਖਰੀਦਣ ਵਾਲਿਆਂ ਦੀ ਉੱਚ ਗੁਣਵੱਤਾ ਵਾਲੀ ਜਾਇਦਾਦ ਦੇ ਰੂਪ ਵਿਚ ਨਿਵੇਸ਼ ਕਰਨ ਦੀ ਵੱਧ ਰਹੀ ਇੱਛਾ ਵਿਚ ਬਦਲਾਅ ਅਤੇ ਉਸ ਦੀ ਜੀਵਨ ਸ਼ੈਲੀ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News