ਹੁਣ ਨਵਾਂ ਚੰਨ ਚੜਾਉਣ ਲੱਗੇ ਚੋਰ! ਮੋਟਰਸਾਈਕਲਾਂ ''ਚੋਂ ਚੋਰੀ ਕਰਨ ਦਾ ਲੱਭਿਆ ਨਵਾਂ ਜੁਗਾੜ
Tuesday, Jun 02, 2026 - 08:52 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਮੁੱਲਾਂਪੁਰ ਵਿੱਚ ਆਏ ਦਿਨ ਚੋਰ ਮੋਟਰਸਾਈਕਲਾਂ, ਕੰਪਿਊਟਰ, ਇਨਵਰਟਰ, ਏ.ਸੀ, ਰਾਸ਼ਨ ਆਦਿ ਚੋਰੀਆਂ ਕਰਦੇ ਸਨ ਪਰ ਹੁਣ ਚੋਰਾਂ ਨੇ ਇੱਕ ਨਵਾਂ ਚੰਨ ਦਿਨ ਦਿਹਾੜੇ ਚਾੜ ਕੇ ਖੜੇ ਮੋਟਰਸਾਈਕਲ ਵਿੱਚੋਂ ਪੈਟਰੋਲ ਹੀ ਚੋਰੀ ਕਰਕੇ ਚੋਰੀ ਕਰਨ ਦਾ ਨਵਾਂ ਜੁਗਾੜ ਲੱਭ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਿੱਸੋਵਾਲ ਦਾ ਨੌਜਵਾਨ ਮੰਨੂ ਲੁਧਿਆਣਾ ਕਚਹਿਰੀ ਵਿੱਚ ਡਿਊਟੀ ਜਾਣ ਸਮੇਂ ਆਪਣਾ ਮੋਟਰਸਾਈਕਲ ਗੁਰੂ ਨਾਨਕ ਮਾਰਕੀਟ ਵਿੱਚ ਖੜਾ ਕਰਕੇ ਜਾਂਦਾ ਹੈ। ਅੱਜ ਕਰੀਬ 4.10 ਵਜੇ ਦੋ ਚੋਰ ਆਏ, ਇੱਕ ਨਿਗਰਾਨੀ ਕਰਦਾ ਰਿਹਾ ਅਤੇ ਦੂਸਰੇ ਨੇ ਖੜੇ ਮੋਟਰਸਾਈਕਲ ਵਿੱਚੋਂ ਇੱਕ ਪਊਆ ਪੈਟਰੋਲ ਹੀ ਕੱਢ ਕੇ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਸਿਆਣੇ ਕਹਿੰਦੇ ਹਨ ਕਿ "ਚੋਰੀ ਕੱਖ ਦੀ ਵੀ ਤੇ ਲੱਖ ਦੀ ਵੀ"। ਹੁਣ ਚੋਰਾਂ ਵਿੱਚ ਇੰਨੀ ਗਿਰਾਵਟ ਆ ਗਈ ਹੈ ਕਿ ਹੁਣ ਮੋਟਰਸਾਈਕਲਾਂ ਦੇ ਪੈਟਰੋਲ ਵੀ ਚੋਰੀ ਕਰਨ ਲੱਗ ਪਏ ਹਨ। ਇਨ੍ਹਾਂ ਚੋਰਾਂ ਦੀ ਕਰਤੂਤ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸ ਪੈਟਰੋਲ ਚੋਰੀ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਇੱਕ ਅਚੰਭਾ ਪੈਦਾ ਹੋ ਗਿਆ ਹੈ ਕਿ ਹੁਣ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਪੈਟਰੋਲ ਵੀ ਚੋਰਾਂ ਦੀ ਭੇਟ ਚੜ ਜਾਇਆ ਕਰਨਗੇ। ਇਸ ਪੈਟਰੋਲ ਚੋਰੀ ਦੀ ਸ਼ਹਿਰ ਵਿੱਚ ਚਰਚਾ ਪੂਰੇ ਜ਼ੋਰਾਂ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
