ਗੋਰਾਇਆ ਵਿਖੇ ਦਿਨ-ਦਿਹਾੜੇ ਮੰਦਿਰ ’ਚੋਂ ਚੋਰੀ
Wednesday, Jun 17, 2026 - 02:26 PM (IST)
ਗੋਰਾਇਆ (ਮੁਨੀਸ਼, ਹੇਮੰਤ)-ਚੋਰਾਂ ਵੱਲੋਂ ਦਿਨ-ਦਿਹਾੜੇ ਪ੍ਰਾਚੀਨ ਸ਼ਿਵ ਮੰਦਰ ਜੀ. ਟੀ. ਰੋਡ ਗੋਰਾਇਆ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਸਬੰਧੀ ਮੰਦਰ ਦੇ ਸੇਵਾਦਾਰ ਮਹੰਤ ਨਵਜੋਤ ਨਾਥ ਨੇ ਦੱਸਿਆ ਕਿ ਬੀਤੇ ਦਿਨ 2 ਨੌਜਵਾਨ ਮੰਦਿਰ ’ਚ ਆਏ, ਜੋ ਸ਼ਿਵ ਜੀ ਦੇ ਮੰਦਿਰ ਤੋਂ ਇਕ ਘੰਟੀ, ਤਿੰਨ ਗੜਵੀਆਂ, ਤਿੰਨ ਜੋਤਾਂ ਚੋਰੀ ਕਰਕੇ ਲੈ ਗਏ। ਉਨ੍ਹਾਂ ਨੇ ਗੋਰਾਇਆ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਦੇ ਦਿੱਤੀ ਹੈ। ਮੌਕੇ ’ਤੇ ਪਹੁੰਚੇ ਗੁਰਾਇਆ ਪੁਲਸ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਸਰਬਜੀਤ ਸਿੰਘ ਸ਼ਹੀਦ, ਜਨਵਰੀ 'ਚ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
