ਹਥਿਆਰਬੰਦ ਲੁਟੇਰਿਆਂ ਨੇ ਦੁਕਾਨਦਾਰ ਤੋਂ ਮੰਗੀ 10 ਲੱਖ ਦੀ ਫਿਰੌਤੀ

06/11/2020 4:02:20 PM

ਮੋਗਾ (ਅਜ਼ਾਦ) : ਬਾਘਾਪੁਰਾਣਾ ਦੀ ਮਦਾਰੀ ਮਾਰਕੀਟ 'ਚ ਸਥਿਤ ਕੱਪੜੇ ਦਾ ਕਾਰੋਬਾਰ ਕਰਦੇ ਦੁਕਾਨਦਾਰ ਨੂੰ ਹਥਿਆਰਬੰਦ ਲੁਟੇਰਿਆਂ ਵਲੋਂ 10 ਲੱਖ ਰੁਪਏ ਦੀ ਫਿਰੌਤੀ ਦੇਣ ਲਈ ਕਿਹਾ ਅਤੇ ਨਾ ਦੇਣ ਤੋਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧ 'ਚ ਬਾਘਾਪੁਰਾਣਾ ਪੁਲਸ ਵਲੋਂ ਦੁਕਾਨਦਾਰ ਅਜੈ ਕੁਮਾਰ ਨਿਵਾਸੀ ਕੋਟਕਪੂਰਾ ਹਾਲ ਬਾਘਾਪੁਰਾਣਾ ਦੀ ਸ਼ਿਕਾਇਤ 'ਤੇ ਤਿੰਨ ਅਣÎਪਛਾਤੇ ਲੁਟੇਰਿਆਂ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਗੁਰਤੇਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਜੈ ਕੁਮਾਰ ਨੇ ਕਿਹਾ ਉਹ ਮਦਾਰੀ ਮਾਰਕੀਟ ਬਾਘਾਪੁਰਾਣਾ 'ਚ ਸਾਹਿਲ ਦੀ  ਕੱਪੜਿਆਂ ਦੀ ਦੁਕਾਨ ਹੈ, ਬੀਤੀ 10 ਜੂਨ ਦੀ ਸ਼ਾਮ 4 ਵਜੇ ਦੇ ਕਰੀਬ ਸਾਡੀ ਮਾਰਕੀਟ 'ਚ ਮੋਟਰਸਾਈਕਲ ਸਵਾਰ ਹਥਿਆਰਬੰਦ ਨੌਜਵਾਨਾਂ ਇਕ ਬੰਦ ਪਈ ਦੁਕਾਨ ਦੇ ਸਾਹਮਣੇ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ। ਇਸ ਉਪਰੰਤ ਉਨ੍ਹਾਂ ਨੇ ਮੈਂਨੂੰ ਮੋਬਾਇਲ ਫੋਨ 'ਤੇ ਕਿਹਾ ਕਿ 10 ਲੱਖ ਰੁਪਏ ਤਿਆਰ ਰੱਖੋਂ ਨਹੀਂ ਤਾਂ ਤੈਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਸ ਉਪਰੰਤ ਉਨ੍ਹਾਂ ਦੁਆਰਾ ਫਿਰ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਫੋਨ ਕੱਟ ਦਿੱਤਾ। ਉਕਤ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਜਾਂਚ ਅਧਿਕਾਰੀ ਥਾਣੇਦਾਰ ਗੁਰਤੇਜ ਸਿੰਘ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜਲਦ ਹੀ ਲੁਟੇਰਿਆਂ ਦਾ ਕੋਈ ਸੁਰਾਗ ਮਿਲ ਜਾਵੇਗਾ।


Baljeet Kaur

Content Editor

Related News