ਮਾਈਨਿੰਗ ਕਰਕੇ ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਨਿਯਮਾਂ ਦੀਆਂ ਧਜੀਆਂ!

03/09/2021 3:53:37 PM

ਸੰਗਤ ਮੰਡੀ (ਮਨਜੀਤ): ਪਿੰਡ ਪੱਕਾ ਕਲਾਂ ਵਿਖੇ ਸਰਪੰਚ ਤੇ ਪੰਚਾਇਤ ਸਕੱਤਰ ਨਾਲ ਮਿਲ ਕੇ ਨਰੇਗਾ ਦੀ ਆੜ ’ਚ ਬਿਨਾਂ ਸਰਕਾਰੀ ਮਨਜੂਰੀ ਦੇ ਛੱਪੜ ’ਚੋਂ ਬਰੇਤੀ ਕੱਢ ਕੇ ਮਾਈਨਿੰਗ ਕਰਨ ਖ਼ਿਲਾਫ਼ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ।ਸ਼ਿਕਾਇਤ ਕਰਤਾ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸਰਪੰਚ ਅੰਗਰੇਜ ਸਿੰਘ ਪਹਿਲਾ ਰਹੇ ਪੰਚਾਇਤ ਸਕੱਤਰ ਜਗਦੀਸ਼ ਰਾਏ ਨਾਲ ਮਿਲ ਕੇ ਪਿਛਲੇ ਕੁੱਝ ਦਿਨਾਂ ਤੋਂ ਨਰੇਗਾ ਦੀ ਆੜ ’ਚ ਪਿੰਡ ਦੇ ਛੱਪੜ ’ਚੋਂ ਬਿਨਾਂ ਕਿਸੇ ਸਰਕਾਰੀ ਮਨਜੂਰੀ ਦੇ 20-25 ਫੁੱਟ ਜੇ. ਬੀ. ਮਸ਼ੀਨ ਨਾਲ ਡੂੰਘਾ ਟੋਆ ਪੁੱਟ ਕੇ ਸ਼ਰੇਆਮ ਮਾਈਨਿੰਗ ਕਰ ਕੇ ਮਾਣਯੋਗ ਅਦਾਲਤ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾ ਦੱਸਿਆ ਕਿ ਡੂੰਘੇ ਟੋਏ ’ਚੋਂ ਜੋ ਬਰੇਤੀ ਕੱਢ ਕੇ ਡੰਪ ਕੀਤੀ ਜਾ ਰਹੀ ਹੈ ਅਤੇ ਫਿਰ ਇਸੇ ਬਰੇਤੀ ਨੂੰ ਬਾਅਦ ’ਚ ਪੰਚਾਇਤੀ ਕੰਮਾਂ ’ਚ ਵਰਤ ਲਿਆ ਜਾਂਦਾ ਹੈ ਤੇ ਪੰਚਾਇਤੀ ਫੰਡ ’ਚ ਲੱਖਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਕਤ ਪੰਚਾਇਤ ਸਕੱਤਰ ਤੇ ਮੌਜੂਦਾ ਸਰਪੰਚ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

ਕੀ ਕਹਿੰਦੇ ਨੇ ਪੰਚਾਇਤ ਸਕੱਤਰ ਜਗਦੀਸ਼ ਰਾਏ?
ਜਦ ਇਸ ਸਬੰਧੀ ਪੰਚਾਇਤ ਸਕੱਤਰ ਜਗਦੀਸ਼ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ’ਚ ਉਸ ਦਾ ਕੁੱਝ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਛੱਪੜ ’ਚੋਂ ਮਿੱਟੀ ਪੁਟ ਕੇ ਪਾਰਕ ’ਚ ਭਰਤ ਪਾਈ ਜਾ ਰਹੀ ਹੈ। ਛੱਪੜ ’ਚੋਂ ਕੋਈ ਬਰੇਤੀ ਨਹੀਂ ਕੱਢੀ ਜਾ ਰਹੀ।

ਕੀ ਕਹਿੰਦੇ ਨੇ ਪਿੰਡ ਦੇ ਸਰਪੰਚ ਅੰਗਰੇਜ ਸਿੰਘ
ਜਦ ਇਸ ਸਬੰਧੀ ਪਿੰਡ ਦੇ ਸਰਪੰਚ ਅੰਗਰੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾ ਦੱਸਿਆ ਕਿ ਪਿੰਡ ਦੇ ਕੁੱਝ ਵਿਅਕਤੀ ਪੰਚਾਇਤ ਨੂੰ ਜਾਣ ਬੁੱਝ ਕੇ ਖ਼ਰਾਬ ਕਰ ਰਹੇ ਹਨ। ਉਨ੍ਹਾ ਦੱਸਿਆ ਕਿ ਛੱਪੜ ’ਚੋਂ ਮਿੱਟੀ ਪੁੱਟ ਕੇ ਪਾਰਕ ’ਚ ਭਰਤ ਪਾਈ ਜਾ ਰਹੀ ਹੈ, ਨਾ ਕਿ ਬਰੇਤੀ ਕੱਢੀ ਜਾ ਰਹੀ ਹੈ, ਇਹ ਸਭ ਝੂਠ ਹੈ, ਇਸ ’ਚ ਕੋਈ ਸਚਾਈ ਨਹੀਂ ਹੈ।


Shyna

Content Editor

Related News