ਸੰਗਤ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

Monday, Apr 01, 2024 - 06:34 PM (IST)

ਸੰਗਤ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

ਜਡਿਆਲਾ ਗੁਰੂ/ਬੰਡਾਲਾ (ਜਗਤਾਰ, ਸ਼ਰਮਾ) : ਜੰਡਿਆਲਾ ਗੁਰੂ ਸਥਿਤ ਤਰਨ ਤਾਰਨ ਸੜਕ 'ਤੇ ਪਿੰਡ ਬੰਡਾਲਾ ਦੇ ਕੋਲ ਦੋ ਅਣਪਛਾਤੇ ਵਿਅਕਤੀਆਂ ਵਲੋਂ ਆਨੰਦਪੁਰ ਸਾਹਿਬ ਟਰੈਕਟਰ ਟਰਾਲੀ ਰਾਹੀਂ ਸੰਗਤ ਨੂੰ ਲੈ ਕੇ ਜਾ ਰਹੇ ਪਿੰਡ ਦਉਕੇ ਦੇ ਨੌਜਵਾਨ 'ਤੇ ਗੋਲੀਆਂ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਜੱਜਬੀਰ ਸਿੰਘ ਨੌਜਵਾਨ ਟਰੈਕਟਰ ਚਲਾ ਰਿਹਾ ਸੀ ਅਤੇ ਬਾਕੀ ਸੰਗਤ ਟਰਾਲੀ ਵਿਚ ਬੈਠੀ ਸੀ।

ਇਹ ਵੀ ਪੜ੍ਹੋ : ਘਰੋਂ ਸਕੂਲ ਲਈ ਨਿਕਲੀ ਸਰਕਾਰੀ ਅਧਿਆਪਕਾ ਦੀ ਅਚਾਨਕ ਮੌਤ

ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ, ਜੋ ਨੌਜਵਾਨ ਦੇ ਵੱਜੀਆਂ ਹਨ। ਜ਼ਖਮੀ ਹਾਲਤ ਵਿਚ ਨੌਜਵਾਨ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਗੋਲ਼ੀਆਂ ਲੱਗਣ ਕਾਰਣ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ ਹੈ। ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਖੁਸ਼ੀ-ਖੁਸ਼ੀ ਧੀ ਦਾ ਜਨਮ ਦਿਨ ਮਨਾ ਰਿਹਾ ਸੀ ਪਰਿਵਾਰ, ਕੇਕ ਖਾਣ ਤੋਂ ਬਾਅਦ 10 ਸਾਲਾ ਬੱਚੀ ਦੀ ਮੌਤ 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News