ਜਲਾਲਾਬਾਦ ਦੀ ਸ਼ਹੀਦ ਊਧਮ ਪਾਰਕ ਬਣੀ ਨਸ਼ੇੜੀਆਂ ਦਾ ਅੱਡਾ

10/04/2020 5:33:44 PM

ਜਲਾਲਾਬਾਦ (ਸੇਤੀਆ, ਨਿਖੰਜ ): ਜਲਾਲਾਬਾਦ ਸ਼ਹਿਰ ਦੀ ਇੱਕੋਂ-ਇਕ ਪਾਰਕ ਸੈਰਗਿਰਾ ਅਤੇ ਬੱਚਿਆਂ ਦੇ ਮੋਨਰੰਜਨ ਲਈ ਸ਼ਹੀਦ ਊਧਮ ਸਿੰਘ ਪਾਰਕ ਦਾ ਜਿਥੇ ਸਫਾਈ ਪ੍ਰਬੰਧਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਮਾੜਾ ਹਾਲ ਹੈ ਅਤੇ ਉਥੇ ਨਸ਼ੇੜੀਆਂ ਨੇ ਵੀ ਇਸਨੂੰ ਆਪਣਾ ਅੱਡਾ ਬਣਾਇਆ ਹੋਇਆ ਹੈ। ਜਿੱਥੇ ਕਿ ਐਤਵਾਰ ਸਵੇਰੇ ਸੈਰ ਕਰਨ ਲਈ ਆਏ ਲੋਕਾਂ ਵਲੋਂ ਪਾਰਕ ਦੇ ਮਾੜੇ ਹਾਲਤਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਗਈਆਂ ਹਨ ਅਤੇ ਜਿਸਦੇ 'ਚ ਕੁਝ ਨਸ਼ੇੜੀ ਕਿਸਮ ਦੇ ਲੋਕਾਂ ਵਲੋਂ ਵਰਤੋਂ ਬਾਅਦ ਸਰਿੰਜਾਂ ਨੂੰ ਖੁੱਲ੍ਹੇ ਆਮ ਹੀ ਸੁੱਟਿਆ ਦੇਖਿਆ ਗਿਆ ਹੈ ਅਤੇ ਬਿਜਲੀ ਦੇ ਮਾੜੇ ਹਲਾਤ ਹਨ ਅਤੇ ਟੁੱਟੇ ਹੋਏ ਬੈਚ ਵੀ ਦਿਖਾਏ ਗਏ ਹਨ।

PunjabKesari

ਸ਼ਹਿਰ ਦੇ ਵਸਨੀਕਾਂ ਨੇ ਵਿਧਾਇਕ ਰਮਿੰਦਰ ਆਵਲਾ ਪਾਸੋ ਮੰਗ ਕੀਤੀ ਹੈ ਕਿ ਇਸ ਪਾਰਕ ਦੇ ਮਾੜੇ ਹਲਾਤਾਂ ਦਾ ਸੁਧਾਰ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਦੱਸਣਯੋਗ ਹੈ ਕਿ ਜਲਾਲਾਬਾਦ ਸ਼ਹਿਰ ਦੀ ਆਬਾਦੀ 50 ਹਜ਼ਾਰ ਤੋਂ ਵੱਧ ਹੈ ਅਤੇ ਸ਼ਹਿਰ ਵਾਸੀਆਂ ਤੇ ਬੱਚਿਆਂ ਦੇ ਮਨੋਰੰਜਨ ਲਈ ਸ਼ਹਿਰ 'ਚ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਇਕ ਪਾਰਕ ਬਣਿਆ ਹੋਇਆ ਹੈ, ਜਿੱਥੇ ਸਵੇਰੇ ਸ਼ਾਮ ਸੈਰ ਕਰਨ ਲਈ ਔਰਤਾਂ, ਬਜ਼ੁਰਗ,ਨੌਜਵਾਨ ਆਉਂਦੇ ਹਨ ਅਤੇ ਬੱਚੇ ਲਈ ਝੂਲੇ ਤੇ ਹੋਰ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਸਨ ਅਤੇ ਉਸਦੀ ਜਿੰਮੇਵਾਰੀ ਨੌਗਰ ਕੌਂਸਲ ਜਲਾਲਾਬਾਦ ਦੇ ਕੋਲ ਹੋਣ ਕਾਰਨ ਪਾਰਕ ਅੰਦਰ ਲੱਗੇ ਸਾਜੋ ਸਮਾਨ ਦੀ ਰਖਵਾਲੀ ਲਈ ਕੋਈ ਵੀ ਸਕਿਊਰਟੀ ਗਾਰਡ ਨਹੀ ਰੱਖਿਆ ਗਿਆ ਅਤੇ ਜਿਸਦੇ ਕਾਰਨ ਸ਼ਰਾਰਤੀ ਅਨਸਰ ਇਸਦੇ ਅੰਦਰ ਲੱਗੇ ਝੂÎਲਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ।

PunjabKesari

ਇਥੇ ਦੱਸਣਯੋਗ ਗੱਲ ਇਹ ਹੈ ਕਿ ਕਾਫੀ ਲੰਮੇ ਸਮੇਂ ਤੋਂ ਅਕਾਲੀ ਭਾਜਪਾ ਗਠਜੋੜ ਦਾ ਕਬਜ਼ਾ ਰਿਹਾ ਹੈ ਅਤੇ ਜੋ ਸਟਾਫ ਉਸ ਸਮੇਂ ਦਾ ਭਰਤੀ ਕੀਤਾ ਹੋਇਆ ਹੈ ਜੋ ਹੁਣ ਕਿ ਪੰਜਾਬ ਦੇ 'ਚ ਕਾਂਗਰਸ ਦੀ ਸਰਕਾਰ ਦਾ ਕਬਜ਼ਾ ਹੈ ਅਤੇ ਵਿਧਾਇਕ ਵੀ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦਾ ਬਣਿਆ ਸੀ ਅਤੇ ਜੂਨ ਮਹੀਨੇ 2020  ਤੋਂ ਹੀ ਨਗਰ ਕੌਂਸਲ ਚੋਣਾਂ ਦਾ ਸਮਾਂ ਪੂਰਾ ਹੋਣ ਕਾਰਨ ਨਗਰ ਕੌਸਲਾਂ ਨੂੰ ਭੰਗ ਕਰਨ ਤੋਂ  ਬਾਅਦ ਇਸਦਾ ਪੂਰਾ ਢਾਬਾਂ ਐਸ.ਡੀ.ਐਮ ਦੀ ਦੇਖ-ਰੇਖ ਹੇਠ ਚੱਲਦਾ ਹੈ। ਉਧਰ ਦੂਜੇ ਪਾਸੇ ਸ਼ਹਿਰ ਅੰਦਰ ਨਸ਼ਾ ਵਿੱਕਣ ਦੀਆਂ ਆਮ ਖਬਰਾਂ ਸੱਚ ਸਾਬਤ ਹੋ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸ਼ਨ ਵੀ ਨਸ਼ੇ 'ਤੇ ਠੱਲ੍ਹ ਪਾਉਣ 'ਚ ਨਿੰਕਾਮ ਸਾਬਤ ਹੋ ਰਹੀ ਹੈ ਅਤੇ ਇਸ ਤਰ੍ਹਾਂ ਹੀ ਨਗਰ ਕੌਂਸਲ ਜਲਾਲਾਬਾਦ ਦਾ ਸਟਾਫ ਨੇ ਵੀ ਸਫਾਈ ਪ੍ਰਬੰਧਾਂ ਦੇ ਲਈ ਪਾਰਕ ਨਾਲੋ ਮੁਖ  ਮੋੜ ਲਿਆ ਹੈ।  ਸ਼ਹਿਰ ਦੇ ਲੋਕਾਂ ਨੇ ਵਿਧਾਇਕ ਰਮਿੰਦਰ ਆਵਲਾ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਊਧਮ ਸਿੰਘ ਪਾਰਕ ਦੇ 'ਚ ਬੁਨਿਆਦੀ ਸਹੂਲਤਾਂ ਮੁਹੱਇਆ ਕਰਵਾਈਆਂ ਜਾਣ ਅਤੇ ਪਾਰਕ 'ਚ ਨਸ਼ ਕਰਨ ਲਈ ਆਉਣ ਵਾਲੇ ਨਸ਼ੇੜੀ ਲੋਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇ ਤਾਂ ਕਿ ਔਰਤਾਂ ਤੇ ਬੱਚੇ ਬਿਨ੍ਹਾਂ ਡਰ ਭੈਅ ਦੇ ਸੈਰ ਤੇ ਮਨੋਰੰਜਨ ਕਰ ਸਕਣ।


Sanjeev

Content Editor

Related News