ਨੇਪਾਲ ''ਚ ਭਾਰਤੀ ਸਹਾਇਤਾ ਨਾਲ ਬਣੀ ਸਕੂਲ ਦੀ ਇਮਾਰਤ ਦਾ ਉਦਘਾਟਨ
Friday, Apr 05, 2024 - 02:59 PM (IST)

ਕਾਠਮੰਡੂ (ਭਾਸ਼ਾ)- ਖੋਤਾਂਗ ਜ਼ਿਲ੍ਹੇ ਦੇ ਰਾਵਾ ਬਾਸੀ ਵਿਚ ਵੀਰਵਾਰ ਨੂੰ 'ਨੇਪਾਲ-ਭਾਰਤ ਵਿਕਾਸ ਸਹਿਯੋਗ' ਤਹਿਤ ਬਣੇ ਸਕੂਲ ਅਤੇ ਹੋਸਟਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਹਿਮਾਲੀਅਨ ਦੇਸ਼ ਵਿੱਚ ਸਿੱਖਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਇਹ ਭਾਰਤ ਦਾ ਨਵੀਨਤਮ ਕਦਮ ਹੈ।
ਇਹ ਵੀ ਪੜ੍ਹੋ: ਟੈਕਸਾਸ 'ਚ ਬੱਚੇ ਨੂੰ ਦਾਗਣ ਦਾ ਮਾਮਲਾ; ਹਿੰਦੂ ਮੰਦਰ ਖਿਲਾਫ ਮਾਮਲਾ ਦਰਜ
ਇੱਥੇ ਭਾਰਤੀ ਦੂਤਾਵਾਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਸ਼ਾਰਦਾ ਸੈਕੰਡਰੀ ਸਕੂਲ ਲਈ ਦੋ ਮੰਜ਼ਿਲਾ ਸਕੂਲ ਦੀ ਇਮਾਰਤ, ਹੋਸਟਲ ਦੀ ਇਮਾਰਤ ਅਤੇ ਦੋਵਾਂ ਇਮਾਰਤਾਂ ਲਈ ਫਰਨੀਚਰ ਖ਼ਰੀਦ ਲਈ 3.61 ਕਰੋੜ ਨੇਪਾਲੀ ਰੁਪਏ ਦੀ ਭਾਰਤੀ ਗ੍ਰਾਂਟ ਸਹਾਇਤਾ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ: ਔਰਤ 'ਤੇ ਡਿੱਗਿਆ ਕੱਚ ਦਾ ਦਰਵਾਜ਼ਾ, ਅਦਾਲਤ ਨੇ ਕਰੋੜਾਂ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਜਾਰੀ
ਇਹ ਸਕੂਲ ਨੇਪਾਲ ਦੇ ਖੋਤਾਂਗ ਜ਼ਿਲ੍ਹੇ ਵਿੱਚ ਰਾਵਾ ਬਾਸੀ ਗ੍ਰਾਮੀਣ ਨਿਗਮ ਖੇਤਰ ਵਿੱਚ ਹੈ। ਸਕੂਲ ਦੀ ਇਮਾਰਤ ਦਾ ਉਦਘਾਟਨ ਜ਼ਿਲ੍ਹਾ ਤਾਲਮੇਲ ਕਮੇਟੀ ਦੇ ਚੇਅਰਮੈਨ ਸੈਨ ਬਹਾਦੁਰ ਰਾਏ, ਰਾਵਾ ਬਾਸੀ ਨਗਰ ਪਾਲਿਕਾ ਦੇ ਚੇਅਰਮੈਨ ਫਤਿਕ ਕੁਮਾਰ ਸ਼੍ਰੇਸ਼ਠ ਅਤੇ ਭਾਰਤੀ ਦੂਤਘਰ ਦੀ ਪਹਿਲੀ ਸਕੱਤਰ ਸੁਮਨ ਸ਼ੇਖਰ ਨੇ ਸਾਂਝੇ ਤੌਰ 'ਤੇ ਕੀਤਾ।
ਇਹ ਵੀ ਪੜ੍ਹੋ : ਅਰਜਨਟੀਨਾ ਦੇ ਰਾਸ਼ਟਰਪਤੀ ਨੂੰ ਮਾਰਨ ਦੇ ਦੋਸ਼ 'ਚ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।