ਨਸ਼ੇ ਦੀ ਓਵਰਡੋਜ਼ ਨਾਲ ਬੇਹੋਸ਼ੀ ਦੀ ਹਾਲਤ ’ਚ ਡਿੱਗਿਆ ਮਿਲਿਆ ਨੌਜਵਾਨ, ਦੋਸਤ ਛੱਡ ਹੋਏ ਫ਼ਰਾਰ

04/04/2024 11:00:15 AM

ਜਲਾਲਾਬਾਦ (ਆਦਰਸ਼, ਜਤਿੰਦਰ) – ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡਾਂ ਸਣੇ ਸ਼ਹਿਰ ਦੀਆਂ ਕਈ ਸੱਲਮ ਬਸਤੀਆਂ ’ਚ ਨੌਜਵਾਨ ਸ਼ਰੇਆਮ ਚਿੱਟੇ ਦਾ ਸੇਵਨ ਕਰਦੇ ਟੀਕੇ ਲਾਉਂਦੇ ਦਿਖਾਏ ਦਿੰਦੇ ਹਨ ਅਤੇ ਕਈ ਵਾਰ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਵੀ ਜਾ ਚੁੱਕੇ ਹਨ। ਇਸੇ ਤਰ੍ਹਾਂ ਹੀ ਮੰਗਲਵਾਰ ਦੀ ਦੇਰ ਰਾਤ ਨੂੰ ਨਸ਼ੇ ਲਈ ਬਦਨਾਮ ਪਿੰਡ ਟਿਵਾਣਾ ਕਲਾਂ ’ਚ ਅੱਧੀ ਰਾਤ ਨੂੰ ਇਕ ਨੌਜਵਾਨ ਸੋਸਾਇਟੀ ਦੇ ਪਿੱਛਲੇ ਪਾਸੇ ਨਸ਼ੇ ਦੀ ਓਵਰਡੋਜ ਨਾਲ ਡਿੱਗਿਆ ਹੋਇਆ ਮਿਲਿਆ ਅਤੇ ਜਿਸ ਦੇ ਕੋਲ ਇਕ ਖਾਲੀ ਟੀਕਾ ਵੀ ਮਿਲਿਆ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਨੌਜਵਾਨ ਜਦੋਂ ਮੌਤ ਦੀ ਜੰਗ ਲੜ ਰਿਹਾ ਸੀ ਤਾਂ ਪਿੰਡ ਦੇ ਨੌਜਵਾਨ ਮਦਦ ਲਈ ਅੱਗੇ ਆਏ ਤਾਂ ਜਿਨ੍ਹਾਂ ਵੱਲੋਂ ਉਸ ਦੀ ਸਹਾਇਤਾ ਕਰਨ ਤੇ ਉਹ ਨਸ਼ੇ ਦੀ ਹਾਲਤ ਤੋਂ ਬਾਹਰ ਆਉਣ ’ਤੇ ਉਸ ਦੀ ਜਾਨ ਬਚ ਗਈ। ਇਸ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ੇੜੀ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣਾ ਪਿੰਡ ਢੰਡੀ ਕਦੀਮ ਦੱਸਿਆ। ਉਸ ਨੇ ਕਿਹਾ ਕਿ ਉਹ ਪਿਛਲੇ 6 ਸਾਲਾਂ ਤੋਂ ਚਿੱਟਾ ਨਸ਼ਾ ਕਰਨ ਦਾ ਆਦੀ ਹੋ ਚੁੱਕਿਆ ਹੈ ਅਤੇ ਅੱਜ ਵੀ ਉਹ ਆਪਣੇ 2 ਹੋਰ ਦੋਸਤਾਂ ਦੇ ਨਾਲ ਪਿੰਡ ਟਿਵਾਣਾਂ ਤੋਂ ਨਸ਼ਾ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਨਸ਼ਾ ਕਰਨ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਦੇ ਨਾਲ ਵਾਲੇ ਵਿਅਕਤੀ ਉਸ ਨੂੰ ਰਾਤ ਦੇ ਹਨੇਰੇ ’ਚ ਛੱਡ ਕੇ ਫ਼ਰਾਰ ਹੋ ਗਏ। ਇਸ ਮੌਕੇ ਨਸ਼ੇੜੀ ਨੌਜਵਾਨ ਵੱਲੋਂ ਸ਼ਰੇਆਮ ਪਿੰਡ ਤੋਂ ਨਸ਼ਾ ਖਰੀਦਣ ਬਾਰੇ ਕਬੂਲ ਕੀਤਾ, ਜੋ ਕਿ ਪੁਲਸ ਪ੍ਰਸ਼ਾਨ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪਿੰਡ ਵਾਸੀਆਂ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਲੋਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News