ਲੁਧਿਆਣਾ ਸਟੇਸ਼ਨ ’ਤੇ ਚੱਲੀ ਸਖਤ ਟਿਕਟ ਚੈਕਿੰਗ ਮੁਹਿੰਮ, 3.86 ਲੱਖ ਰੁਪਏ ਜੁਰਮਾਨਾ ਵਸੂਲਿਆ
Thursday, Sep 17, 2026 - 12:56 AM (IST)
ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ, ਪਰਾਸ਼ਰ) – ਰੇਲ ਮੰਡਲ ਦੀ ਟੀਮ ਨੇ ਬਿਨਾਂ ਟਿਕਟ ਜਾਂ ਅਨਿਯਮਿਤ ਟਿਕਟ ਸਫਰ ਕਰਨ ਵਾਲਿਆਂ ਦੇ ਖਿਲਾਫ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਕ ਦਿਨ ਦੀ ਸਖਤ ਚੈਕਿੰਗ ਮੁਹਿੰਮ ਚਲਾਈ। ਸੀਨੀਅਰ ਡੀ. ਸੀ. ਐੱਮ. ਬਸੰਤ ਕੁਮਾਰ ਨੇ ਦੱਸਿਆ ਕਿ ਇਸ ਸਖਤ ਮੁਹਿੰਮ ਦੇ ਅਧੀਨ ਸਟੇਸ਼ਨ ਤੋਂ ਨਿਕਲਣ ਵਾਲੀ ਹਰ ਰੇਲਗੱਡੀ ਤੋਂ ਇਲਾਵਾ ਪਲੇਟਫਾਰਮਾਂ, ਸਟੇਸ਼ਨ ਦੇ ਆਸ-ਪਾਸ ਇਲਾਕੇ ਵਿਚ ਬੇਟਿਕਟਿਆਂ ਦੀ ਚੈਕਿੰਗ ਕੀਤੀ ਗਈ ਅਤੇ 517 ਕੇਸ ਫੜੇ। ਰੇਲਵੇ ਨਿਯਮਾਂ ਦੇ ਅਨੁਸਾਰ ਇਨ੍ਹਾਂ ਤੋਂ 3 ਲੱਖ 86 ਹਜ਼ਾਰ 610 ਰੁਪਏ ਜੁਰਮਾਨਾ ਵਸੂਲੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਮੁਹਿੰਮ ਦੌਰਾਨ ਸਾਰੇ ਮੁਸਾਫਰਾਂ ਨੂੰ ਅਪੀਲ ਕੀਤੀ ਗਈ ਕਿ ਹਮੇਸ਼ਾ ਉਚਿਤ ਟਿਕਟ ਲੈ ਕੇ ਹੀ ਸਫਰ ਕਰਨ ਅਤੇ ਸਟੇਸ਼ਨ ’ਤੇ ਆਉਣ ਤੋਂ ਪਹਿਲਾਂ ਪਲੇਟਫਾਰਮ ਟਿਕਟ ਜ਼ਰੂਰ ਲੈਣ।
