ਬਿਜਲੀ ਖਪਤਕਾਰਾਂ ਲਈ ਜ਼ਰੂਰੀ ਖ਼ਬਰ: ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ''ਚ 10 ਤੋਂ ਸ਼ਾਮ 6 ਵਜੇ ਤੱਕ ਲੱਗੇਗਾ ਪਾਵਰ ਕੱਟ

Wednesday, Sep 16, 2026 - 11:45 PM (IST)

ਬਿਜਲੀ ਖਪਤਕਾਰਾਂ ਲਈ ਜ਼ਰੂਰੀ ਖ਼ਬਰ: ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ''ਚ 10 ਤੋਂ ਸ਼ਾਮ 6 ਵਜੇ ਤੱਕ ਲੱਗੇਗਾ ਪਾਵਰ ਕੱਟ

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਫੋਕਲ ਪੁਆਇੰਟ ਡਵੀਜ਼ਨ ਵਿਚ ਤਾਇਨਾਤ ਐੱਸ.ਡੀ.ਓ. ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਵਿਚ ਬਿਜਲੀ ਦੇ ਫੀਡਰ ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 16 ਸਤੰਬਰ ਨੂੰ ਸਵੇਰ 10 ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ : ਸਹੁਰੇ ਵਾਲਿਆਂ ਦੇ ਜ਼ੁਲਮ ਤੇ ਨਸ਼ੇੜੀ ਪਤੀ ਦੀ ਕੁੱਟਮਾਰ ਤੋਂ ਤੰਗ ਵਿਆਹੁਤਾ ਨੇ ਵੀਡੀਓ ਬਣਾ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀਆਂ ਵਿਭਾਗੀ ਟੀਮਾਂ ਵੱਲੋਂ 11 ਕੇ.ਵੀ. ਕਿਸ਼ੋਰ ਨਗਰ, 11 ਕੇ.ਵੀ. ਡੇਅਰੀ ਕੰਪਲੈਕਸ ਫੀਡਰਾਂ ਦੀਆਂ ਪੁਰਾਣੀਆਂ ਲਾਈਨਾਂ ਬਦਲ ਕੇ ਤਾਰਾਂ ਦੇ ਨਵੇਂ ਜਾਲ ਵਿਛਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਕਾਰਨ ਉਕਤ ਇਲਾਕਿਆਂ ਤੇ ਆਸ ਪਾਸ ਦੇ ਏਰੀਆ ਵਿਚ ਬਿਜਲੀ ਸਪਲਾਈ ਬੰਦ ਰਹੇਗੀ। ਐੱਸ.ਡੀ.ਓ. ਸ਼ਿਵ ਕੁਮਾਰ ਵੱਲੋਂ ਇਲਾਕਾ ਨਿਵਾਸੀਆਂ ਨਾਲ ਖੇਦ ਪ੍ਰਗਟ ਕਰਦੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News