ਲੁਧਿਆਣਾ ''ਚ ਸ਼ਰਮਨਾਕ ਵਾਰਦਾਤ, 3 ਸਾਲ ਦੀ ਮਾਸੂਮ ਨਾਲ ਦਰਿੰਦਗੀ ਦੀ ਕੋਸ਼ਿਸ਼ ਕਰਨ ਵਾਲਾ ਗੁਆਂਢੀ ਕਾਬੂ
Saturday, Sep 12, 2026 - 03:03 AM (IST)
ਲੁਧਿਆਣਾ (ਰਾਜ) : ਮਾਸੂਮ ਬੱਚੀਆਂ ਦੀ ਸੁਰੱਖਿਆ ਨੂੰ ਤਾਰ-ਤਾਰ ਕਰਨ ਵਾਲੀ ਇਕ ਬਹੁਤ ਹੀ ਘਿਨੌਣੀ ਅਤੇ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਹੈ। ਗੁਆਂਢ ਵਿਚ ਰਹਿਣ ਵਾਲੇ ਇਕ ਵਹਿਸ਼ੀ ਨੌਜਵਾਨ ਨੇ 3 ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਨੀਅਤ ਨਾਲ ਉਸ ਨਾਲ ਅਸ਼ਲੀਲ ਹਰਕਤਾਂ ਤੇ ਛੇੜਛਾੜ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਅੱਧੀ ਰਾਤੀਂ ਸਨਸਨੀਖੇਜ਼ ਵਾਰਦਾਤ, ਦੋ ਰਾਹਗੀਰਾਂ ਨੂੰ ਨੰਗੀਆਂ ਤਲਵਾਰਾਂ ਦਿਖਾ ਲੁੱਟਿਆ
ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਪੀ.ਏ.ਯੂ. ਦੀ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਗੁਆਂਢੀ ਸ਼ੰਕਰ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮਾਂ ਵੱਲੋਂ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ 7 ਸਤੰਬਰ ਨੂੰ ਉਨ੍ਹਾਂ ਦੀ 3 ਸਾਲਾ ਮਾਸੂਮ ਧੀ ਘਰ ਦੇ ਨੇੜੇ ਮੌਜੂਦ ਸੀ। ਇਸੇ ਦੌਰਾਨ ਗੁਆਂਢ ਵਿਚ ਰਹਿਣ ਵਾਲਾ ਸ਼ੰਕਰ ਨਾਮਕ ਵਿਅਕਤੀ ਬੱਚੀ ਨੂੰ ਇਕੱਲੀ ਦੇਖ ਕੇ ਆਪਣੇ ਨਾਲ ਲੈ ਗਿਆ ਤੇ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਬੱਚੀ ਦੀ ਮਾਂ ਨੂੰ ਇਸ ਦਾ ਪਤਾ ਲੱਗਾ ਤਾਂ ਮੁਲਜ਼ਮ ਬੱਚੀ ਨੂੰ ਛੱਡ ਕੇ ਭੱਜ ਗਿਆ। ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਗੰਭੀਰਤਾ ਦਿਖਾਉਂਦੇ ਹੋਏ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
