Work Permit ਦਿਵਾਉਣ ਦੇ ਨਾਂ ''ਤੇ ਪੌਣੇ 2 ਲੱਖ ਰੁਪਏ ਦੀ ਠੱਗੀ!
Friday, Sep 04, 2026 - 01:34 PM (IST)
ਲੁਧਿਆਣਾ (ਗੌਤਮ)- ਵਰਕ ਪਰਮਿਟ ਦਿਵਾਉਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਨਿਊ ਗ੍ਰੇਨ ਮਾਰਕੀਟ ਦੇ ਰਹਿਣ ਵਾਲੇ ਗੁਰਮੁਖ ਸਿੰਘ ਦੇ ਬਿਆਨਾਂ 'ਤੇ ਵਿਕਟੋਰੀਆ ਓਵਰਸੀਜ਼ ਦੁੱਗਰੀ ਰੋਡ ਦੇ ਸੰਦੀਪ ਸਿੰਘ, ਦਿਲਪ੍ਰੀਤ ਸਿੰਘ, ਰਵਿੰਦਰ ਸਿੰਘ, ਪ੍ਰਕ੍ਰਿਤੀ, ਦੀਆ ਤੇ ਬਾਣੀਪ੍ਰੀਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੁਖ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦਾ ਦੁੱਗਰੀ ਰੋਡ 'ਤੇ 'ਵਿਕਟੋਰੀਆ ਓਵਰਸੀਜ਼' ਦੇ ਨਾਂ 'ਤੇ ਦਫ਼ਤਰ ਹੈ। ਉਕਤ ਮੁਲਜ਼ਮਾਂ ਨੇ ਸਲਾਹ-ਮਸ਼ਵਰਾ ਕਰਕੇ ਉਸ ਨੂੰ ਵਿਦੇਸ਼ ਵਿਚ ਵਰਕ ਪਰਮਿਟ ਦਿਵਾਉਣ ਦੇ ਨਾਂ 'ਤੇ 1 ਲੱਖ 76 ਹਜ਼ਾਰ ਰੁਪਏ ਲੈ ਲਏ ਪਰ ਬਾਅਦ ਵਿਚ ਨਾ ਤਾਂ ਮੁਲਜ਼ਮਾਂ ਨੇ ਉਸ ਨੂੰ ਪਰਮਿਟ ਦਿਵਾਇਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
