ਲੁਧਿਆਣਾ ''ਚ ਦਿਨ-ਦਿਹਾੜੇ ਜਿਊਲਰੀ ਦੀ ਦੁਕਾਨ ''ਤੇ ਲੁੱਟ, CCTV ''ਚ ਕੈਦ ਹੋਈ ਘਟਨਾ
Friday, Sep 11, 2026 - 03:27 PM (IST)
ਲੁਧਿਆਣਾ (ਰਾਜ)- ਸ਼ਾਤਿਰ ਨੌਸਰਬਾਜ਼ਾਂ ਵੱਲੋਂ ਜਿਊਲਰੀ ਸ਼ਾਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਾਤਿਰ ਨੌਸਰਬਾਜ਼ਾਂ ਨੇ ਬੱਗਾ ਜਿਊਲਰਜ਼ ਵਿਚ ਗਾਹਕ ਬਣ ਕੇ ਆਏ ਅਤੇ ਦੁਕਾਨ ਦੇ ਸੰਚਾਲਕ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਲਿਆ ਅਤੇ ਕਾਊਂਟਰ ਤੋਂ 9 ਲੱਖ ਰੁਪਏ ਮੁੱਲ ਦੀ ਸੋਨੇ ਦੀਆਂ 6 ਚੇਨਾਂ ਲੈ ਕੇ ਫਰਾਰ ਹੋ ਗਏ। ਦੋਸ਼ੀਆਂ ਦੇ ਚਲੇ ਜਾਣ ਤੋਂ ਬਾਅਦ ਜਿਊਲਰ ਨੇ ਆਪਣੇ ਸਟਾਕ ਦੀ ਜਾਂਚ ਕੀਤੀ ਤਾਂ ਹੈਰਾਨ ਰਹਿ ਗਿਆ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ 'ਤੇ ਸਾਰੀ ਧੋਖਾਧੜੀ ਅਤੇ ਚੋਰੀ ਦਾ ਖ਼ੁਲਾਸਾ ਹੋਇਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਫੁਟੇਜ ਜ਼ਬਤ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ ਰਿਪੋਰਟ 'ਚ ਵੱਡਾ ਖ਼ੁਲਾਸਾ
ਜਾਣਕਾਰੀ ਮੁਤਾਬਕ ਬੱਗਾ ਜਿਊਲਰੀ ਸ਼ਾਪ ਦੇ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੰਮਕਾਜ ਆਮ ਵਾਂਗ ਚੱਲ ਰਿਹਾ ਸੀ। ਇਸੇ ਦੌਰਾਨ ਇਕ ਅਣਜਾਣ ਨੌਜਵਾਨ ਗਾਹਕ ਬਣ ਕੇ ਦੁਕਾਨ ਵਿਚ ਦਾਖ਼ਲ ਹੋਇਆ। ਉਸ ਨੇ ਗਹਿਣਿਆਂ ਨੂੰ ਵੇਖਣ ਦੇ ਬਹਾਨੇ ਦੁਕਾਨ ਮਾਲਕ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਵੱਖ-ਵੱਖ ਡਿਜ਼ਾਈਨ ਵਿਖਾਉਣ ਲਈ ਕਿਹਾ। ਜਿਵੇਂ ਹੀ ਦੁਕਾਨਦਾਰ ਗਹਿਣੇ ਕੱਢਣ ਅਤੇ ਵਿਖਾਉਣ ਵਿਚ ਰੁੱਝਿਆ ਸੀ ਤਾਂ ਚਲਾਕ ਨੌਜਵਾਨ ਨੇ ਹੱਥ ਦੀ ਸਫ਼ਾਈ ਵਿਖਾਉਂਦੇ ਹੋਏ ਕਾਊਂਟਰ ਤੋਂ ਚੋਰੀ ਨਾਲ 6 ਸੋਨੇ ਦੀਆਂ ਚੇਨਾਂ ਦਾ ਲਿਫ਼ਾਫ਼ਾ ਆਪਣੀ ਜੇਬ ਵਿਚ ਪਾ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਦੁਕਾਨ ਸੰਚਾਲਕ ਨੇ ਕਾਊਂਟਰ 'ਤੇ ਰੱਖੇ ਗਹਿਣਿਆਂ ਅਤੇ ਬਾਕਸ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ: ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ ਕੀਤੇ ਹੁਕਮ
ਡੱਬੇ ਵਿੱਚੋਂ ਕੁੱਲ੍ਹ ਛੇ ਸੋਨੇ ਦੀਆਂ ਚੇਨਾਂ ਗਾਇਬ ਸਨ। ਦੁਕਾਨਦਾਰ ਮੁਤਾਬਕ ਇਨ੍ਹਾਂ ਛੇ ਚੋਰੀ ਹੋਈਆਂ ਚੇਨਾਂ ਦੀ ਕੁੱਲ੍ਹ ਬਾਜ਼ਾਰ ਕੀਮਤ ਲਗਭਗ 9 ਲੱਖ ਰੁਪਏ ਹੋਣ ਦਾ ਅਨੁਮਾਨ ਹੈ। ਇਸ ਅਚਾਨਕ ਹੋਏ ਨੁਕਸਾਨ ਤੋਂ ਹੈਰਾਨ ਮਾਲਕ ਨੇ ਤੁਰੰਤ ਦੁਕਾਨ ਦੇ ਹਾਈ-ਰੈਜ਼ੋਲਿਊਸ਼ਨ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਰਿਕਾਰਡਿੰਗਾਂ ਦੀ ਜਾਂਚ ਕੀਤੀ। ਸੀ. ਸੀ. ਟੀ. ਵੀ. ਫੁਟੇਜ਼ 'ਚ ਸਾਫ਼ ਵਿਖਾਈ ਦਿੰਦਾ ਹੈ ਕਿ ਕਿਵੇਂ ਇਕ ਨੌਜਵਾਨ ਦੁਕਾਨਦਾਰ ਦਾ ਧਿਆਨ ਭਟਕਦੇ ਹੀ ਚੋਰੀ ਦਾ ਸਾਮਾਨ ਲੈ ਕੇ ਭੱਜ ਗਿਆ। ਘਟਨਾ ਦੀ ਸੂਚਨਾ ਤੁਰੰਤ ਸਬੰਧਤ ਪੁਲਸ ਥਾਣੇ ਨੂੰ ਦਿੱਤੀ ਗਈ। ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ, ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਦੁਕਾਨ ਅਤੇ ਬਾਹਰਲੀ ਗਲੀ ਦੋਵਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ 'ਚ ਲੈ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਸ਼ੁੱਕਰਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਨਵਾਂਸ਼ਹਿਰ ਜ਼ਿਲ੍ਹੇ 'ਚ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
