ਇਕ ਮੌਸਮ ਦੀ ਮਾਰ ਤੇ ਦੂਜਾ ਚੀਨ ਦਾ ਕੱਪੜਾ ! ਇਨ੍ਹਾਂ ਮੁਸੀਬਤਾਂ ਕਾਰਨ ਮੁਸ਼ਕਲ ਦੌਰ ''ਚੋਂ ਲੰਘ ਰਹੀ ਹੌਜ਼ਰੀ ਇੰਡਸਟਰੀ
Sunday, Nov 17, 2024 - 09:02 PM (IST)
ਲੁਧਿਆਣਾ (ਗਣੇਸ਼)- ਪੰਜਾਬ ਦੇ ਲੁਧਿਆਣਾ ਨੂੰ ਦੇਸ਼ ਭਰ ਵਿੱਚ ਹੋਜ਼ਰੀ ਦੇ ਮੈਨਚੈਸਟਰ ਵਜੋਂ ਜਾਣਿਆ ਜਾਂਦਾ ਹੈ। ਪਰ ਇਸ ਵਾਰ ਮੌਸਮ ਵਿੱਚ ਬਦਲਾਅ ਨਾ ਹੋਣ ਕਾਰਨ ਅਤੇ ਚੀਨ ਤੋਂ ਕੱਪੜਾ ਆਉਣ ਕਰ ਕੇ ਹੌਜ਼ਰੀ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਹੋਜ਼ਰੀ ਦਾ ਕੰਮ ਕਰਨ ਵਾਲੇ ਵਾਪਰੀਆਂ ਨੇ ਕਿਹਾ ਕਿ ਮੌਸਮ ਤੇ ਚੀਨ ਦੇ ਕੱਪੜੇ ਦੀ ਤਾਂ ਮਾਰ ਪੈ ਹੀ ਰਹੀ ਹੈ, ਉਲਟਾ ਲੁਧਿਆਣਾ ਸ਼ਹਿਰ ਵਿੱਚ ਵਧ ਰਹੇ ਅਪਰਾਧ ਕਾਰਨ ਵੀ ਬਾਹਰਲੇ ਸੂਬਿਆਂ ਤੋਂ ਵਪਾਰੀ ਘੱਟ ਆ ਰਹੇ ਹਨ। ਇਸ ਦੌਰਾਨ ਵਪਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਵਿੱਚ ਚੀਨ ਦਾ ਬਣਿਆ ਹਰ ਪ੍ਰੋਡਕਟ ਬੰਦ ਹੋਣਾ ਚਾਹੀਦਾ ਹੈ, ਤਾਂ ਜੋ ਦੁਕਾਨਦਾਰ ਸਹੀ ਢੰਗ ਦੇ ਨਾਲ ਕੰਮ ਕਰ ਸਕਣ।
ਲੁਧਿਆਣਾ ਦੇ ਮੋਚਪੁਰਾ ਬਾਜ਼ਾਰ ਹੋਜ਼ਰੀ ਦੀ ਦੁਕਾਨ ਵਿਚ ਵਿਹਲੇ ਬੈਠੇ ਵਪਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਰਕੀਟ ਵਿੱਚ ਚੀਨ ਦਾ ਕੱਪੜਾ ਬਹੁਤ ਜ਼ਿਆਦਾ ਆ ਰਿਹਾ ਹੈ, ਜਿਸ ਕਾਰਨ ਕਾਰੋਬਾਰ 'ਤੇ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਚੀਨ ਦਾ ਕੱਪੜਾ ਦੂਸਰੇ ਕੱਪੜਿਆਂ ਨਾਲੋਂ ਸਸਤਾ ਮਿਲਦਾ ਹੈ, ਜਿਸ ਕਾਰਨ ਗਾਹਕ ਪੈਸੇ ਬਚਾਉਣ ਲਈ ਚੀਨ ਦੇ ਕੱਪੜੇ ਦੀ ਡਿਮਾਂਡ ਕਰਦੇ ਹਨ ਤੇ ਇਸ ਕਾਰਨ ਲੁਧਿਆਣਾ ਵਿੱਚ ਬਣਨ ਵਾਲੇ ਗਰਮ ਕੱਪੜਿਆਂ ਦੀ ਮੰਗ ਲਗਾਤਾਰ ਘਟ ਰਹੀ ਹੈ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਲੁਧਿਆਣਾ ਦਾ ਹੌਜ਼ਰੀ ਕਾਰੋਬਾਰ ਠੱਪ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਸ ਕਾਰਨ ਕਾਰੋਬਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚੀਨ ਦੇ ਸਾਮਾਨ ਦੀ ਭਾਰਤ 'ਚ ਬਰਾਮਦ 'ਤੇ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਵਧ ਰਹੇ ਅਪਰਾਧ ਨੂੰ ਠੱਲ੍ਹ ਪਾਉਣ ਲਈ ਵੀ ਸਾਰੇ ਬਾਜ਼ਾਰਾਂ 'ਚ ਪੀ.ਸੀ.ਆਰ. ਦਾ ਪੱਕੇ ਤੌਰ 'ਤੇ ਪ੍ਰਬੰਧ ਕੀਤਾ ਜਾਵੇ ਤਾਂ ਜੋ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਗਾਹਕਾਂ ਨੂੰ ਕੋਈ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e