ਲੁਧਿਆਣਾ ਦੇ ਕਈ ਇਲਾਕਿਆਂ ''ਚ ਬਿਜਲੀ ਸਪਲਾਈ ਕਈ ਘੰਟੇ ਰਹੀ ਠੱਪ
Friday, Jun 27, 2025 - 01:45 PM (IST)

ਲੁਧਿਆਣਾ (ਸਿਆਲ): ਤਪਦੀ ਗਰਮੀ ਤੇ ਹੁੰਮਸ ਭਰੇ ਮੌਸਮ ਵਿਚਾਲੇ ਲੁਧਿਆਣੇ ਦੇ ਅੰਦਰੂਨੀ ਇਲਾਕਿਆਂ ਵਿਚ ਬਿਜਲੀ ਸਪਲਾਈ ਪੂਰੀ ਰਾਤ ਠੱਪ ਰਹਿਣ ਨਾਲ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇਕ ਓਵਰਲੋਡ ਟਰੱਕ ਸੰਗਲਾ ਸ਼ਿਵਾਲਾ ਵਾਲਾ ਰੋਡ ਤੋਂ ਗੁਜ਼ਰ ਰਿਹਾ ਸੀ, ਇਸ ਦੌਰਾਨ ਸੜਕ ਦੇ ਉੱਪਰੋਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਇਸ ਦੀ ਲਪੇਟ ਵਿਚ ਆ ਕੇ ਟੁੱਟ ਗਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ ਮਨਜ਼ੂਰ
ਇਸ ਕਾਰਨ ਰੂਪਾ ਮਿਸਤਰੀ ਗਲੀ, ਸੰਗਲਾ ਵਾਲਾ ਸ਼ਿਵਾਲਾ ਰੋਡ, ਗੋਕੁਲ ਰੋਡ ਸਮੇਤ ਨਾਲ ਲਗਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਰਾਤ 1 ਵਜੇ ਤੋਂ ਠੱਪ ਹੋ ਗਈ। ਖ਼ਬਰ ਲਿਖੇ ਜਾਣ ਤਕ ਬਿਜਲੀ ਮੁਲਾਜ਼ਮ ਨਵੀਆਂ ਤਾਰਾਂ ਪਾ ਰਹੇ ਸਨ, ਤਾਂ ਜੋ ਇਨ੍ਹਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਸੁਚਾਰੂ ਰੂਪ ਨਾਲ ਚੱਲ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8