ਮੋਟਰਸਾਈਕਲ ''ਤੇ ਜਾ ਰਹੇ ਦੋਸਤਾਂ ਨੂੰ ਓਵਰਸਪੀਡ ਕਾਰ ਨੇ ਮਾਰੀ ਟੱਕਰ, ਇਕ ਦੀ ਗਈ ਜਾਨ
Thursday, Jul 03, 2025 - 04:06 PM (IST)

ਲੁਧਿਆਣਾ (ਰਾਜ): ਓਵਰਸਪੀਡ ਕਾਰ ਨੇ ਮੋਟਰਸਾਈਕਲ ਸਵਾਰ 2 ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਦੋਵੇਂ ਜ਼ਖਮੀ ਹੋ ਗਏ, ਜਿਸ ’ਚ ਇਕ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਹੈ। ਸੂਚਨਾ ਤੋਂ ਬਾਅਦ ਪੁੱਜੀ ਥਾਣਾ ਡੇਹਲੋਂ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਇਸ ਮਾਮਲੇ ’ਚ ਅਣਪਛਾਤੇ ਕਾਰ ਸਵਾਰ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - AI ਨਾਲ ਕੱਢੀ ਆਵਾਜ਼ ਤੇ ਕੀਤੇ ਹਸਤਾਖ਼ਰ! MLA ਦੇ ਖਾਤੇ 'ਚੋਂ ਕੱਢਵਾ ਲਏ 3,20,00,000 ਰੁਪਏ
ਪੁਲਸ ਸ਼ਿਕਾਇਤ ’ਚ ਹਰੀਓਮ ਨੇ ਦੱਸਿਆ ਕਿ ਉਹ ਆਪਣੇ ਦੋਸਤ ਮਨਜੀਤ ਸਿੰਘ ਦੇ ਨਾਲ ਮੋਟਰਸਾਈਕਲ ਤੇ ਪਿੰਡ ਸਰੀਹ ਜਾ ਰਹੇ ਸਨ। ਜਦੋਂ ਉਹ ਡੇਹਲੋਂ ਚੌਕ ਪੁੱਜੇ ਤਾਂ ਅਣਪਛਾਤੇ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਸ ਟੱਕਰ ’ਚ ਦੋਵੇਂ ਜ਼ਖ਼ਮੀ ਹੋ ਗਏ। ਇਸ ਦੌਰਾਨ ਚਾਲਕ ਕਾਰ ਲੈ ਕੇ ਫਰਾਰ ਹੋ ਗਿਆ। ਰਾਹਗੀਰ ਉਨ੍ਹਾਂ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਮਨਜੀਤ ਸਿੰਘ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8