ਪੰਜਾਬ ਤੋਂ ਕੌਣ ਜਾਵੇਗਾ ਰਾਜ ਸਭਾ? ਕੇਜਰੀਵਾਲ ਦੇ ਇਨਕਾਰ ਮਗਰੋਂ 2 ਨਾਵਾਂ 'ਤੇ ਹੋ ਰਹੀ ਚਰਚਾ

Tuesday, Jun 24, 2025 - 11:57 AM (IST)

ਪੰਜਾਬ ਤੋਂ ਕੌਣ ਜਾਵੇਗਾ ਰਾਜ ਸਭਾ? ਕੇਜਰੀਵਾਲ ਦੇ ਇਨਕਾਰ ਮਗਰੋਂ 2 ਨਾਵਾਂ 'ਤੇ ਹੋ ਰਹੀ ਚਰਚਾ

ਲੁਧਿਆਣਾ (ਹਿਤੇਸ਼)– ਹਲਕਾ ਵੈਸਟ ’ਚ ਹੋਈ ਉਪ-ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਕੌਮੀ ਪੱਧਰ ’ਤੇ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਦੀ ਜਗ੍ਹਾ ਰਾਜ ਸਭਾ ’ਚ ਕਿਸ ਦੀ ਐਂਟਰੀ ਹੋਣ ਵਾਲੀ ਹੈ ਕਿਉਂਕਿ ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਸੰਜੀਵ ਅਰੋੜਾ ਦੀ ਜਗ੍ਹਾ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਣ ਲਈ ਉਨ੍ਹਾਂ ਨੂੰ ਹਲਕਾ ਵੈਸਟ ਦੀ ਉਪ-ਚੋਣ ਵਿਚ ਉਮੀਦਵਾਰ ਬਣਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ!

ਇਸ ਨੂੰ ਉਪ-ਚੋਣ ਦੌਰਾਨ ਕਾਂਗਰਸ ਤੇ ਅਕਾਲੀ-ਭਾਜਪਾ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਮੁੱਦਾ ਬਣਾਇਆ ਗਿਆ। ਹੁਣ ਸੰਜੀਵ ਅਰੋੜਾ ਜਿੱਤ ਗਏ ਹਨ ਤਾਂ ਉਨ੍ਹਾਂ ਨੂੰ ਯਕੀਨੀ ਤੌਰ ’ਤੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਪਵੇਗਾ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੰਜੀਵ ਅਰੋੜਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਣ ਵਾਲੀ ਸੀਟ ਤੋਂ ਉਹ ਰਾਜ ਸਭਾ ’ਚ ਨਹੀਂ ਜਾ ਰਹੇ।

ਕੇਜਰੀਵਾਲ ਮੁਤਾਬਕ ਸੰਜੀਵ ਅਰੋੜਾ ਦੀ ਜਗ੍ਹਾ ਕਿਸ ਨੂੰ ਰਾਜ ਸਭਾ ਵਿਚ ਭੇਜਿਆ ਜਾਵੇਗਾ, ਇਸ ਸਬੰਧੀ ਫੈਸਲਾ ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਵੱਲੋਂ ਲਿਆ ਜਾਵੇਗਾ। ਹਾਲਾਂਕਿ ਇਸ ਮਾਮਲੇ ’ਚ ਕੇਜਰੀਵਾਲ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੇ ਚੋਣ ਪ੍ਰਚਾਰ ਦੌਰਾਨ ਚੁੱਪ ਵੱਟੀ ਰੱਖੀ। ਹੁਣ ਕੇਜਰੀਵਾਲ ਵੱਲੋਂ ਬੈਕਫੁੱਟ ’ਤੇ ਆਉਣ ਦੇ ਬਾਅਦ ਤੋਂ ਸਿਆਸੀ ਗਲਿਆਰਿਆਂ ਵਿਚ ਹਲਚਲ ਮਚ ਗਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ’ਚ ਭੇਜਣ ਲਈ ਅੰਦਰਖਾਤੇ ਕਿਸ ਦਾ ਨਾਂ ਫਾਈਨਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ

ਫਿਰ ਲੁਧਿਆਣਾ ਦੇ ਵੱਡੇ ਉੱਦਮੀਆਂ ਦੇ ਨਾਵਾਂ ਦੀ ਸ਼ੁਰੂ ਹੋਈ ਚਰਚਾ :

ਸੰਜੀਵ ਅਰੋੜਾ ਵੱਲੋਂ ਖਾਲੀ ਕੀਤੀ ਜਾਣ ਵਾਲੀ ਰਾਜ ਸਭਾ ਦੀ ਸੀਟ ’ਤੇ ਕੇਜਰੀਵਾਲ ਵੱਲੋਂ ਦਾਅਵਾ ਛੱਡਣ ਤੋਂ ਬਾਅਦ ਇਕ ਵਾਰ ਮੁੜ ਲੁਧਿਆਣਾ ਦੇ 2 ਵੱਡੇ ਉੱਦਮੀਆਂ ਦੇ ਨਾਵਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਸੰਜੀਵ ਅਰੋੜਾ ਨੂੰ ਪਹਿਲਾਂ ਉੱਦਮੀ ਕੈਟਾਗਰੀ ’ਚ ਹੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ’ਚ ਭੇਜਿਆ ਗਿਆ ਸੀ। ਹੁਣ ਜਿਨ੍ਹਾਂ 2 ਵੱਡੇ ਉੱਦਮੀਆਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ, ਉਹ ਲੁਧਿਆਣਾ ਦੇ ਹੀ ਹਨ ਅਤੇ ਅਰੋੜਾ ਦੇ ਕਾਫੀ ਨਜ਼ਦੀਕੀ ਹੋਣ ਦੇ ਨਾਲ ਹੀ ਪਹਿਲਾਂ ਸਰਕਾਰੀ ਅਹੁਦਿਆਂ ’ਤੇ ਰਹਿ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News