ਨੀਲੇ ਡਰੰਮ ’ਚੋਂ ਲਾਸ਼ ਮਿਲਣ ਦੇ ਮਾਮਲੇ ’ਚ ਹੋਏ ਵੱਡੇ ਖ਼ੁਲਾਸੇ! ਕਾਤਲਾਂ ਨੇ ਆਪ ਦੱਸੀ ਕਤਲ ਦੀ ਪੂਰੀ ਕਹਾਣੀ

Saturday, Jun 28, 2025 - 04:13 PM (IST)

ਨੀਲੇ ਡਰੰਮ ’ਚੋਂ ਲਾਸ਼ ਮਿਲਣ ਦੇ ਮਾਮਲੇ ’ਚ ਹੋਏ ਵੱਡੇ ਖ਼ੁਲਾਸੇ! ਕਾਤਲਾਂ ਨੇ ਆਪ ਦੱਸੀ ਕਤਲ ਦੀ ਪੂਰੀ ਕਹਾਣੀ

ਲੁਧਿਆਣਾ (ਰਿਸ਼ੀ/ਗੌਤਮ): ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਸ਼ੇਰਪੁਰ ਇਲਾਕੇ ’ਚ ਇਕ ਖਾਲੀ ਪਲਾਟ ’ਚ ਨੀਲੇ ਡਰੰਮ ’ਚ ਪਲਾਸਟਿਕ ਦੇ ਥੈਲੇ ’ਚ ਪਾ ਕੇ ਲਾਸ਼ ਨੂੰ ਸੁੱਟਣ ਦੇ ਮਾਮਲੇ ਨੂੰ 36 ਘੰਟਿਆਂ ਅੰਦਰ ਹੱਲ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ 2 ਨਾਬਾਲਿਗਾਂ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਮਨੋਜ ਕੁਮਾਰ ਉਰਫ ਰਾਜੂ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਫਾਗੂ ਪ੍ਰਸਾਦ (60), ਉਸ ਦੀ ਪਤਨੀ ਊਸ਼ਾ ਦੇਵੀ (52), ਉਸ ਦਾ ਪੁੱਤਰ ਨੀਰਜ ਕੁਮਾਰ, 2 ਨਾਬਾਲਿਗ ਪੁੱਤਰ ਅਤੇ ਸਿੱਧੂ ਕੁਮਾਰ ਵਾਸੀ ਭਾਰਤੀ ਕਾਲੋਨੀ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਲਿਆ ਹੈ। ਪੁਲਸ ਨੇ ਮਾਮਲੇ ਵਿਚ ਇਕ ਈ-ਰਿਕਸ਼ਾ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ 4 ਵੱਖ-ਵੱਖ ਟੀਮਾਂ ਬਣਾਈਆਂ ਸਨ। ਇਕ ਟੀਮ ਸੇਫ ਸਿਟੀ ਕੈਮਰਿਆਂ ਤੋਂ ਇਲਾਵਾ ਹੋਰ ਖੇਤਰਾਂ ਦੇ ਕੈਮਰਿਆਂ ਦੀ ਜਾਂਚ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਇਕ ਈ-ਰਿਕਸ਼ਾ ਨੂੰ ਨੀਲੇ ਰੰਗ ਦਾ ਡਰੰਮ ਲੈ ਕੇ ਜਾਂਦਾ ਦੇਖਿਆ। ਕਾਰਵਾਈ ਕਰਦੇ ਹੋਏ, ਪੁਲਸ ਨੇ ਕੈਮਰਿਆਂ ਦੀ ਜਾਂਚ ਕੀਤੀ ਅਤੇ ਈ-ਰਿਕਸ਼ਾ ਮਿਲ ਗਿਆ। ਇਸ ਜ਼ਰੀਏ ਪੁਲਸ ਮੁਲਜ਼ਮਾਂ ਤੱਕ ਪਹੁੰਚ ਗਈ।

ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ!

ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਕ-ਦੂਜੇ ਨੂੰ ਜਾਣਦੇ ਸਨ। ਉਹ ਸਾਰੇ ਮਜ਼ਦੂਰ ਵਜੋਂ ਕੰਮ ਕਰਦੇ ਸਨ। ਘਟਨਾ ਵਾਲੇ ਦਿਨ ਜਦੋਂ ਸਾਰੇ ਰਾਤ ਨੂੰ ਇਕੱਠੇ ਸਨ, ਮਨੋਜ ਦੀ ਨੀਰਜ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਬਹਿਸ ਦੌਰਾਨ ਉਨ੍ਹਾਂ ਦੀ ਲੜਾਈ ਹੋ ਗਈ। ਨੀਰਜ ਅਤੇ ਉਸ ਦੇ ਸਾਥੀਆਂ ਨੇ ਗੁੱਸੇ ’ਚ ਆ ਕੇ ਮਨੋਜ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਮਨੋਜ ਬੇਹੋਸ਼ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਦੋਸ਼ੀ ਨੇ ਮਨੋਜ ਦੀ ਲਾਸ਼ ਨੂੰ ਆਪਣੇ ਕਮਰੇ ’ਚ ਲੁਕਾ ਦਿੱਤਾ। ਫਿਰ ਉਹ ਮੋਟਰਸਾਈਕਲ ਲੈ ਕੇ ਲਾਸ਼ ਨੂੰ ਸੁੱਟਣ ਲਈ ਸੁਰੱਖਿਅਤ ਜਗ੍ਹਾ ਲੱਭਣ ਲੱਗੇ।

ਲਾਸ਼ ਨੂੰ 24 ਘੰਟਿਆਂ ਤੱਕ ਕਮਰੇ ’ਚ ਲੁਕੋ ਕੇ ਰੱਖਿਆ। ਆਖਿਰਕਾਰ 24 ਘੰਿਟਅਾਂ ਬਾਅਦ ਉਨ੍ਹਾਂ ਨੇ ਰੇਲਵੇ ਟਰੈਕ ਨੇੜੇ ਇਕ ਜਗ੍ਹਾ ਲੱਭੀ ਅਤੇ ਲਾਸ਼ ਨੂੰ ਕੱਪੜਿਆਂ ’ਚ ਲਪੇਟਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਇਕ ਪਲਾਸਟਿਕ ਦੇ ਬੈਗ ’ਚ ਪਾ ਦਿੱਤਾ। ਔਰਤ ਅਤੇ ਬੱਚਿਆਂ ਨੇ ਵੀ ਇਸ ਕੰਮ ’ਚ ਉਨ੍ਹਾਂ ਦੀ ਮਦਦ ਕੀਤੀ। ਫਿਰ ਮੁਲਜ਼ਮਾਂ ਨੇ ਇਸ ਨੂੰ ਇਕ ਨੀਲੇ ਪਲਾਸਟਿਕ ਦੇ ਡਰੰਮ ’ਚ ਪਾ ਦਿੱਤਾ। ਬਾਅਦ ’ਚ ਦੋਸ਼ੀ ਨੇ ਇਕ ਈ-ਰਿਕਸ਼ਾ ਕਿਰਾਏ ’ਤੇ ਲਿਆ ਅਤੇ ਉਸ ’ਤੇ ਡਰੰਮ ਰੱਖਿਆ ਅਤੇ ਲਾਸ਼ ਨੂੰ ਸੁੱਟ ਆਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News