ਗ੍ਰਾਮ ਪੰਚਾਇਤ ਮੰਢਾਲੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਸੁੱਕੇ ਰਾਸ਼ਨ ਦੀਆਂ ਕਿੱਟਾਂ

05/04/2020 1:45:18 PM

ਬੋਹਾ (ਮਨਜੀਤ)-ਦੁਨੀਆਂ 'ਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਮੱਦੇਨਜ਼ਰ ਲੱਗੇ ਕਰਫਿਊ ਦੌਰਾਨ ਗ੍ਰਾਮ ਪੰਚਾਇਤ ਮੰਢਾਲੀ ਵੱਲੋਂ ਸਰਪੰਚ ਕਿਰਨਪਾਲ ਕੌਰ ਦੀ ਅਗਵਾਈ 'ਚ 130 ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਸਰਪੰਚ ਕਿਰਨਪਾਲ ਕੌਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਇਹ ਕਿੱਟਾਂ ਆਪਣੇ ਤੌਰ 'ਤੇ ਪਿੰਡ ਦੇ ਗਰੀਬ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋੜਵੰਦ ਪਰਿਵਾਰਾਂ ਦੀ ਸਮੇਂ-ਸਮੇਂ ਮਦਦ ਕੀਤੀ ਜਾਂਦੀ ਰਹੇਗੀ। 

ਇਸ ਮੌਕੇ ਦਸ਼ਮੇਸ਼ ਲੋਕ ਭਲਾਈ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਕਿੰਦਾ ਅਤੇ ਦਰਬਾਰਾ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਨੂੰ ਸੈਨੀਟਾਈਜ਼ਰ ਕਰਨ ਦੀ ਦਵਾਈ ਦਾ ਛਿੜਕਾਅ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ 'ਚ ਕਲੱਬ ਅਤੇ ਗ੍ਰਾਮ ਪੰਚਾਇਤ ਰਲ-ਮਿਲ ਕੇ ਪਿੰਡ ਦੀ ਤਰੱਕੀ ਲਈ ਯਤਨ ਕਰਨਗੇ। ਇਸ ਮੌਕੇ ਪੰਚ ਅੰਗਰੇਜ ਕੌਰ, ਪੰਚ ਗੁਰਮੇਲ ਸਿੰਘ, ਪੰਚ ਬਲਵਿੰਦਰ ਕੌਰ, ਪੰਚ ਸਿਮਰਜੀਤ ਕੌਰ, ਪ੍ਰਧਾਨ ਰੂਪ ਸਿੰਘ, ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਕਿੰਦਾ ਵੀ ਮੌਜੂਦ ਸਨ। 


Iqbalkaur

Content Editor

Related News