ਪਿੰਡ ਨੂਰ ਪੁਰ ਸਠਾਂ ਦੀ ਕੁੜੀ ਨੇ ਪੈਨਚੈਕ ਸਿਲਾਟ ਪ੍ਰਤੀਯੋਗਤਾ ਗੋਲਡ ਮੈਡਲ ਜਿੱਤ ਕੇ ਕੀਤਾ ਪਿੰਡ ਦਾ ਨਾਂ ਰੋਸ਼ਨ
Sunday, Apr 04, 2021 - 12:30 PM (IST)

ਫਿਰੋਜ਼ਪੁਰ (ਹਰਚਰਨ,ਬਿੱਟੂ): 2021 ਤੋ 31 ਮਾਰਚ ਤੱਕ ਪੋਲੋ ਗਰਾਊਂਡ ਸ੍ਰੀ ਨਗਰ ਪੈਨਚੈਕ ਸਿਲਾਟ ਪ੍ਰਤੀਯੋਗਤਾ ਵਿਚ ਫਿਰੋਜ਼ਪੁਰ ਦੇ ਪਿੰਡ ਨੂਰ ਪਰ ਸੇਠਾਂ ਦੀ ਕੁੜੀ ਪੂਜਾ ਰਾਣੀ ਪੁੱਤਰ ਸਿੰਦਰ ਪਾਲ ਨੇ ਪੈਨਚੈਕ ਸਿਲਾਟ ਪ੍ਰਤੀਯੋਗਤਾ ਵਿਚ ਗੋਲਡ ਮੈਡਲ ਜਿੱਤ ਕੇ ਜਿਥੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਪੂਜਾ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਦਾ ਨਾਮ ਰੋਸ਼ਨ ਕੀਤਾ, ਉਥੇ ਬਾਰਡਰ ਤੇ ਜ਼ਿਲ੍ਹਾ ਫਿਰੋਜ਼ਪੁਰ ਭਾਰਤ ਦੇ ਸਭ ਤੋ ਚੰਗੇ ਪਿੰਡ ਨਾਲ ਸਨਮਾਨਿਤ ਪਿੰਡ ਨੂਰ ਪੁਰ ਸੇਠਾ ਦਾ ਨਾਮ ਰੋਸ਼ਨ ਕੀਤਾ।
ਪੂਜਾ ਦੇ ਪਿਤਾ ਸਿ਼ੰਦਰਪਾਲ ਨੇ ਦੱਸਿਆ ਕਿ ਪੂਜਾ ਨੇ 12 ਵੀ ਕਲਾਸ ਤੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੂਰਪੁਰ ਸੇਠਾ ਵਿਖੇ ਪੜ੍ਹਾਈ ਕੀਤੀ।ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਰੂਚੀ ਨੂੰ ਵਧਾਇਆ ਹੁਣ ਇਹ ਪਟਿਆਲਾ ਵਿਖੇ ਐਮ.ਪੀ.ਐਡ ਦੀ ਪੜ੍ਹਾਈ ਕਰ ਰਹੀ ਹੈ। ਇਨ੍ਹਾਂ ਦੱਸਿਆ ਕਿ ਪੂਜਾ ਦੇ ਪਹਿਲਾ ਸਥਾਨ ਹਾਸਲ ਕਰਨ ਦੇ ਸ੍ਰੀ ਨਗਰ ਦੇ ਡਿਪਟੀ ਮੇਹਰ ਪਰਵੀਜ ਕਾਦਰੀ ਨੇ ਸਨਮਾਨਿਤ ਕੀਤਾ। ਪੂਜਾ ਨੇ ਆਪਣੇ ਕੋਚ ਨੀਰਜ ਸ਼ਰਮਾ ਅਤੇ ਲਵਨੀਤ ਸੰਗੋਤਰਾ ਧੰਨਵਾਦ ਕੀਤਾ।