ਲੰਮਾ ਪਿੰਡ ਚੌਕ ਨੇੜੇ PRTC ਬੱਸ ਹਾਦਸਾਗ੍ਰਸਤ, ਮਚੀ ਭਾਜੜ

Monday, Dec 29, 2025 - 11:42 PM (IST)

ਲੰਮਾ ਪਿੰਡ ਚੌਕ ਨੇੜੇ PRTC ਬੱਸ ਹਾਦਸਾਗ੍ਰਸਤ, ਮਚੀ ਭਾਜੜ

ਜਲੰਧਰ (ਕਸ਼ਿਸ਼) - ਲੰਮਾ ਪਿੰਡ ਚੌਕ ਦੇ ਨਜ਼ਦੀਕ ‘ਕੀਆ ਕਾਰ’ ਸ਼ੋਰੂਮ ਸਾਹਮਣੇ ਹਾਈਵੇ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸਵਾਰੀਆਂ ਨਾਲ ਭਰੀ ਇੱਕ ਪੀ.ਆਰ.ਟੀ.ਸੀ. ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਲਦੀ ਬੱਸ ਦਾ ਅਚਾਨਕ ਟਾਇਰ ਨਿਕਲ ਗਿਆ ਜਿਸ ਕਾਰਨ ਬੱਸ ਬੇਕਾਬੂ ਹੋ ਗਈ।

ਸੂਤਰਾਂ ਮੁਤਾਬਕ ਹਾਦਸਾਗ੍ਰਸਤ ਬੱਸ ਪੀ.ਆਰ.ਟੀ.ਸੀ. ਲੁਧਿਆਣਾ ਡਿਪੋ ਦੀ ਦੱਸੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸਵਾਰੀ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ, ਜਿਸ ਨਾਲ ਰਾਹਤ ਦੀ ਗੱਲ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ’ਚ ਲਿਆ। ਹਾਈਵੇ ’ਤੇ ਲੱਗੇ ਟ੍ਰੈਫਿਕ ਜਾਮ ਨੂੰ ਖੁਲਵਾਉਣ ਲਈ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਇਕ ਪਾਸੇ ਕੀਤਾ ਜਾ ਰਿਹਾ ਹੈ। ਪੁਲਸ ਵੱਲੋਂ ਹਾਦਸੇ ਸਬੰਧੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News