ਫ਼ਤਹਿਗੜ੍ਹ ''ਚ ਵਾਪਰਿਆ ਦਰਦਨਾਕ ਸੜਕ ਹਾਦਸਾ! ਕੁੜੀ ਨੂੰ ਕੁਚਲ ਕੇ ਟਰੈਕਟਰ ਟਰਾਲੀ ਚਾਲਕ ਫਰਾਰ
Sunday, Dec 28, 2025 - 08:02 PM (IST)
ਫਤਹਿਗੜ੍ਹ ਸਾਹਿਬ (ਰਾਹੁਲ ਖੁਰਾਨਾ) : ਤੋਲੇ ਵਾਲਾ ਪਿੰਡ ਦੀ ਰਹਿਣ ਵਾਲੀ ਜਸਮੀਤ ਕੌਰ ਨੂੰ ਇਹ ਬਿਲਕੁਲ ਅੰਦਾਜਾ ਨਹੀਂ ਸੀ ਕਿ ਜੋ ਉਹ ਆਪਣੇ ਭੂਆ ਦੇ ਘਰ ਛੁੱਟੀਆਂ ਕੱਟਣ ਲਈ ਆਈ ਹੈ ਉਸ ਦੀਆਂ ਆਖਰੀ ਛੁੱਟੀਆਂ ਹੋਣਗੀਆਂ। ਜਸਮੀਤ ਕੌਰ ਘਰ ਤੋਂ ਖੁਸ਼ੀ-ਖੁਸ਼ੀ ਆਪਣੀ ਭੂਆ ਦੇ ਘਰ ਛੁੱਟੀਆਂ ਕੱਟਣ ਦੇ ਲਈ ਆਈ ਸੀ। ਪਰ ਸੜਕ ਹਾਦਸੇ ਵਿੱਚ ਜਸਮੀਤ ਕੌਰ ਦੀ ਜਾਨ ਚਲੀ ਗਈ। ਫਤਹਿਗੜ੍ਹ ਸਾਹਿਬ ਤੋਂ ਤੇਜ਼ ਰਫਤਾਰ ਟਰਾਲੀ ਟਰੈਕਟਰ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਜਸਮੀਤ ਕੌਰ ਟਰਾਲੀ ਦੇ ਟਾਇਰ ਦੇ ਨੀਚੇ ਆ ਗਈ ਤੇ ਉਸਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਉਸ ਦਾ ਰਿਸ਼ਤੇਦਾਰ ਖਤਾਨਾ 'ਚ ਡਿੱਗ ਗਿਆ।
ਮੌਕੇ 'ਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਰੈਕਟਰ ਟਰਾਲੀ ਮੌਕੇ 'ਤੇ ਫਰਾਰ ਹੋ ਗਏ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਹੁੱਲੜਬਾਜ਼ ਟਰੈਕਟਰ ਟਰਾਲੀਆਂ ਦੇ ਖਿਲਾਫ ਸਖਤ ਸਿਕੰਜਾ ਕਸਣਾ ਚਾਹੀਦਾ ਹੈ। ਇਸ ਮੌਕੇ ਮ੍ਰਿਤਕਾ ਜਸਮੀਤ ਕੌਰ ਦਾ ਰਿਸ਼ਤੇਦਾਰ ਅਤੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਜਸਮੀਤ ਕੌਰ ਮੇਰੇ ਨਾਲ ਐਕਟਿਵ 'ਤੇ ਸਵਾਰ ਸੀ ਤੇ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਸਾਨੂੰ ਫੇਟ ਮਾਰ ਦਿੱਤੀ। ਇਸ ਦੌਰਾਨ ਜਸਮੀਤ ਕੌਰ ਦੀ ਮੌਤ ਹੋ ਗਈ। ਉਹ ਛੁੱਟੀਆਂ ਕੱਟਣ ਲਈ ਆਈ ਹੋਈ ਸੀ। ਇਸ ਦੌਰਾਨ ਇਕ ਹੋਰ ਚਸ਼ਮਦੀਦ ਨੇ ਕਿਹਾ ਕਿ ਅਜਿਹੇ ਬੇਲਗਾਮ ਵਾਹਨਾਂ ਨੂੰ ਲਗਾਮ ਲਾਉਣੀ ਚਾਹੀਦੀ ਹੈ। ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਜਸਮੀਤ ਕੌਰ ਦੀ ਇਥੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਅਸੀਂ ਇਸ ਸਬੰਧੀ ਪੁਲਸ ਨੂੰ ਇਤਲਾਅ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
