Punjab Election Results Live : ਧਾਲੀਵਾਲ ਦੇ ਜੱਦੀ ਪਿੰਡ 'ਚ ਹਾਰੀ 'ਆਪ', ਸਾਬਕਾ ਵਿਧਾਇਕ ਦਾ ਪੁਲਸ ਨਾਲ ਪੇਚਾ

Wednesday, Dec 17, 2025 - 04:40 PM (IST)

Punjab Election Results Live : ਧਾਲੀਵਾਲ ਦੇ ਜੱਦੀ ਪਿੰਡ 'ਚ ਹਾਰੀ 'ਆਪ', ਸਾਬਕਾ ਵਿਧਾਇਕ ਦਾ ਪੁਲਸ ਨਾਲ ਪੇਚਾ

ਚੰਡੀਗੜ੍ਹ : ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਲਈ ਕੁੱਲ 1249 ਅਤੇ ਪੰਚਾਇਤ ਸੰਮਤੀਆਂ ਦੀਆਂ 2838 ਜ਼ੋਨਾਂ ਲਈ 8 ਹਜ਼ਾਰ ਦੇ ਕਰੀਬ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਕਈ ਥਾਵਾਂ ਤੋਂ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਦੌਰਾਨ ਹੁਣ ਤੱਕ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ਅਤੇ ਬਲਾਕ ਸੰਮਤੀ ਦੀਆਂ 2838 ਸੀਟਾਂ 'ਤੇ ਜੇਤੂਆਂ ਦਾ ਫ਼ੈਸਲਾ ਹੋਵੇਗਾ।
LIVE UPDATES
ਵਿਧਾਇਕ ਧਾਲੀਵਾਲ ਦੇ ਜੱਦੀ ਪਿੰਡ 'ਚ ਹਾਰੀ 'ਆਪ'

ਇਹ ਵੀ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਵਿਚ ਵੀ ਹਾਰ ਗਈ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਹਲਕੇ ਵਿਚ ਹਾਰ ਗਈ ਹੈ। 
ਸਾਬਕਾ MLA ਜਲਾਲਪੁਰ ਦਾ ਪੁਲਸ ਨਾਲ ਪੈ ਗਿਆ ਪੇਚਾ
ਪਟਿਆਲਾ ਵਿਖੇ ਚੱਲ ਰਹੀ ਵੋਟਾਂ ਦੀ ਗਿਣਤੀ ਵਿਚਾਲੇ ਸਾਬਕਾ ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦੇ ਬੇਟੇ ਗਗਨਦੀਪ ਜਲਾਲਪੁਰ ਦਾ ਡੀ. ਐੱਸ. ਪੀ. ਘਨੌਰ ਹਰਮਨਪ੍ਰੀਤ ਸਿੰਘ ਚੀਮੇ ਨਾਲ ਪੇਚਾ ਪੈ ਗਿਆ। ਦੱਸ ਦਇਏ ਕਿ ਗਗਨਦੀਪ ਜਲਾਲਪੁਰ ਅਤੇ ਮਦਨ ਲਾਲ ਜਲਾਲਪੁਰ ਵੱਲੋਂ ਕਾਊਂਟਿੰਗ ਸੈਂਟਰ ਦੇ ਅੰਦਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਤੋਂ ਜਲਾਲਪੁਰ ਪਰਿਵਾਰ ਨੂੰ ਕਾਊਂਟਿੰਗ ਸੈਂਟਰ ਦੇ ਬਾਹਰ ਹੀ ਰੋਕਿਆ ਗਿਆ ਤਾਂ ਉਸ ਸਮੇਂ ਕਾਫ਼ੀ ਵੱਡਾ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ। ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦਾ ਬੇਟਾ ਗਗਨਦੀਪ ਜਲਾਲਪੁਰ ਕਾਊਂਟਿੰਗ ਸੈਂਟਰ ਦੇ ਗੇਟ ਦੇ ਅੱਗੇ ਹੀ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਥੱਲੇ ਜ਼ਮੀਨ ਦੇ ਉੱਪਰ ਬੈਠ ਗਏ। ਇਸ ਮੌਕੇ 'ਤੇ ਗਗਨਦੀਪ ਜਲਾਲਪੁਰ ਦੀ ਡੀ. ਐੱਸ. ਪੀ. ਹਰਮਨਪ੍ਰੀਤ ਸਿੰਘ ਚੀਮੇ ਦੇ ਨਾਲ ਤਕਰਾਰ ਅਤੇ ਬਹਿਸ ਹੁੰਦੀ ਹੋਈ ਨਜ਼ਰ ਆਈ। 
ਕਿਹੜੀ ਪਾਰਟੀ ਚੱਲ ਰਹੀ ਅੱਗੇ
ਆਮ ਆਦਮੀ ਪਾਰਟੀ ਚੱਲ ਰਹੀ ਅੱਗੇ
ਹੁਣ ਤੱਕ ਦੇ ਆਏ ਚੋਣ ਨਤੀਜਿਆਂ ਮੁਤਾਬਕ ਬਲਾਕ ਸੰਮਤੀ ਦੀਆਂ 2838 ਸੀਟਾਂ 'ਚੋਂ 413 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਹਨ, ਜਦੋਂ ਕਿ ਕਾਂਗਰਸ ਨੇ 65, ਅਕਾਲੀ ਦਲ (ਬ) ਨੇ 62, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 41 ਸੀਟਾਂ ਜਿੱਤੀਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ 'ਚੋਂ 'ਆਪ' ਨੇ 35 ਸੀਟਾਂ ਜਿੱਤ ਲਈਆਂ ਹਨ। ਕਾਂਗਰਸ ਕੋਲ ਹੁਣ ਤੱਕ 2, ਅਕਾਲੀ ਦਲ (ਬ) ਕੋਲ 1, ਭਾਜਪਾ ਕੋਲ 1 ਅਤੇ ਆਜ਼ਾਦ ਉਮੀਦਵਾਰ ਕੋਲ ਇਕ ਸੀਟ ਆਈ ਹੈ। ਚੋਣਾਂ ਦੇ ਨਤੀਜੇ ਦਿਲਚਸਪ ਬਣੇ ਹੋਏ ਹਨ। ਜ਼ਿਲ੍ਹਾ ਪ੍ਰੀਸ਼ਦ ਦੀਆਂ 18 ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦੋਂ ਕਿ ਅਕਾਲੀ ਦਲ ਨੇ 2, ਕਾਂਗਰਸ ਨੇ 2 ਅਤੇ ਆਜ਼ਾਦ ਉਮੀਦਵਾਰ ਨੇ ਇਕ ਸੀਟ ਜਿੱਤੀ ਹੈ। ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 334 ਸੀਟਾਂ ਹੁਣ ਤੱਕ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ, ਜਦੋਂ ਕਿ ਕਾਂਗਰਸ ਕੋਲ ਹੁਣ ਤੱਕ 40 ਸੀਟਾਂ ਆਈਆਂ ਹਨ। ਇਸ ਦੇ ਨਾਲ ਹੀ ਅਕਾਲੀ ਦਲ (ਬ) ਨੇ 37 ਸੀਟਾਂ, ਭਾਜਪਾ ਨੇ ਇਕ ਸੀਟ ਅਤੇ ਆਜ਼ਾਦ ਉਮੀਦਵਾਰਾਂ ਨੇ 28 ਸੀਟਾਂ ਜਿੱਤੀਆਂ ਹਨ।
ਚੋਣ ਨਤੀਜਿਆਂ ਦੇ ਰੁਝਾਨ
ਹੁਣ ਤੱਕ ਦੇ ਆਏ ਚੋਣ ਨਤੀਜਿਆਂ ਮੁਤਾਬਕ ਜ਼ਿਲ੍ਹਾ ਪ੍ਰੀਸ਼ਦ ਦੀਆਂ 18 ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦੋਂ ਕਿ ਅਕਾਲੀ ਦਲ ਨੇ 2, ਕਾਂਗਰਸ ਨੇ 2 ਅਤੇ ਆਜ਼ਾਦ ਉਮੀਦਵਾਰ ਨੇ ਇਕ ਸੀਟ ਜਿੱਤੀ ਹੈ। ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 334 ਸੀਟਾਂ ਹੁਣ ਤੱਕ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ, ਜਦੋਂ ਕਿ ਕਾਂਗਰਸ ਕੋਲ ਹੁਣ ਤੱਕ 40 ਸੀਟਾਂ ਆਈਆਂ ਹਨ। ਇਸ ਦੇ ਨਾਲ ਹੀ ਅਕਾਲੀ ਦਲ (ਬ) ਨੇ 37 ਸੀਟਾਂ, ਭਾਜਪਾ ਨੇ ਇਕ ਸੀਟ ਅਤੇ ਆਜ਼ਾਦ ਉਮੀਦਵਾਰਾਂ ਨੇ 28 ਸੀਟਾਂ ਜਿੱਤੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 18-19 ਤਾਰੀਖ਼ ਲਈ ਹੋ ਗਿਆ ਵੱਡਾ ਐਲਾਨ, ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ...
ਪੜ੍ਹੋ ਕਿਹੜਾ ਉਮੀਦਵਾਰ ਕਿੱਥੋਂ ਜਿੱਤਿਆ
ਦਸੂਹਾ 'ਚ 3 ਬਲਾਕ ਸੰਮਤੀ ਜ਼ੋਨਾਂ ਦੇ ਨਤੀਜੇ ਆਏ, ਦੋ 'ਤੇ 'ਆਪ' ਤੇ ਇਕ ਜ਼ੋਨ 'ਤੇ ਕਾਂਗਰਸ ਜੇਤੂ
ਵਿਧਾਨ ਸਭਾ ਹਲਕਾ ਧਰਮਕੋਟ ਦੇ ਬਲਾਕ ਸੰਮਤੀ ਭਿੰਡਰ ਖੁਰਦ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵੀਰਪਾਲ ਕੌਰ ਰਹੇ ਜੇਤੂ
ਵਿਧਾਨ ਸਭਾ ਹਲਕਾ ਧਰਮਕੋਟ ਦੇ ਬਲਾਕ ਸੰਮਤੀ ਜੋਨ ਰੋਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਕੌਰ ਗਿੱਲ ਰਹੇ ਜੇਤੂ
ਖਰੜ ਬਲਾਕ ਸੰਮਤੀ ਚੋਣਾਂ ਵਿੱਚ  ਅੱਲਾਪੁਰ  ਅਤੇ ਕਾਲੇਆਲ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਖਪ੍ਰੀਤ ਕੌਰ ਅਤੇ ਬਲਜੀਤ ਕੌਰ ਜੇਤੂ ਰਹੇ 
ਬਲਾਕ ਬਠਿੰਡਾ 'ਚ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ, ਬਲਾਕ ਸੰਮਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
ਟਾਂਡਾ ਉੜਮੁੜ ਮਿਆਣੀ ਜੋਨ ਤੋਂ ਕਾਂਗਰਸ ਪਾਰਟੀ ਦੇ ਪਰਵਿੰਦਰ ਸਿੰਘ ਲਾਡੀ ਜੇਤੂ ਆਮ ਆਦਮੀ ਪਾਰਟੀ ਦੇ ਮਾਸਟਰ ਕਮਲ ਲਾਲ ਮਿਆਣੀ ਨੂੰ  ਹਰਾਇਆ
ਬਲਾਕ ਸੰਮਤੀ ਆਦਮਪੁਰ ਦੇ ਜ਼ੋਨ ਨੰਬਰ-3 ਤੋਂ ਆਮ ਆਦਮੀ ਪਾਰਟੀ ਦੀ ਜੋਤੀ ਬਾਲਾ ਜੇਤੂ ਰਹੀ 
ਫਤਿਹਗੜ੍ਹ ਸਾਹਿਬ ਦੇ ਖੇੜਾ ਬਲਾਕ ਸੰਮਤੀ ਤੋਂ ‘ਆਪ’ ਦੀ ਸਰਬਜੀਤ ਕੌਰ ਜੇਤੂ ਰਹੀ।
ਬਲਾਕ ਆਦਮਪੁਰ ਦੇ ਜ਼ੋਨ-2 ਦੋਲੀਕੇ ਸੁੰਦਰਪੁਰ ਤੋਂ ਕਮਲਜੀਤ ਸਿੰਘ ਸਲਾਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ 
ਦਸੂਹਾ ਦਾ ਸੰਸਾਰਪੁਰ ਜ਼ੋਨ ਕਾਂਗਰਸ ਨੇ ਜਿੱਤਿਆ ਅਤੇ ਪੱਸੀ ਕੰਢੀ ਜ਼ੋਨ 'ਆਪ' ਨੇ ਜਿੱਤਿਆ
ਬਲਾਕ ਆਦਮਪੁਰ ਦੇ ਜ਼ੋਨ ਬਿਆਸ ਪਿੰਡ ਤੋਂ ਪ੍ਰਭਾ ਮਡਾਰ ਕਾਂਗਰਸ ਉਮੀਦਵਾਰ ਨੇ 117 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ l
ਰੂਪਨਗਰ ਦੇ ਘਨੌਲਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਜੇਤੂ ਕਰਾਰ
ਰੋਪੜ ਦੇ ਆਮ ਆਦਮੀ ਪਾਰਟੀ ਦੇ ਲੋਧੀ ਮਾਜਰਾ ਬਲਾਕ ਸੰਮਤੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਕੌਰ 400 ਤੋਂ ਵੱਧ ਵੋਟਾਂ ਨਾਲ ਜੇਤੂ
ਮੋਗਾ 'ਚ ਜ਼ੋਨ ਦੌਲਤਪੁਰਾ ਅਕਾਲੀ ਦਲ ਦੇ ਉਮੀਦਵਾਰ ਗੁਰਸ਼ਰਨ ਸਿੰਘ ਢਿੱਲੋਂ ਨੇ   ਆਪ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ 9 ਵੋਟਾਂ ਨਾਲ ਹਰਾਇਆ
ਬਲਾਕ ਸੰਮਤੀ ਜ਼ੋਨ ਇਆਲੀ ਕਲਾਂ ਤੋਂ ਵਿਧਾਇਕ ਇਆਲੀ ਦੇ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ ਪਾਲਾ ਨੇ ਜਿੱਤੀ।
ਬਲਾਕ ਭੋਗਪੁਰ ਦੇ ਜ਼ੋਨ ਨੰਬਰ-1 ਤੋਂ ਕਾਂਗਰਸੀ ਉਮੀਦਵਾਰ ਬੀਬੀ ਪ੍ਰਭਾ ਮੰਡੇਰ ਜੇਤੂ ਕਰਾਰ
ਹਲਕਾ ਉੜਮੁੜ ਟਾਂਡਾ ਦੇ ਜ਼ੋਨ ਮੁਰਾਦਪੁਰ ਨਰਿਆਲ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਜਸਵਿੰਦਰ ਕੌਰ ਅਤੇ ਭਾਜਪਾ ਦੇ ਉਮੀਦਵਾਰ ਨੂੰ ਹਰਾਇਆ
ਬਲਾਕ ਸੰਮਤੀ ਸੀਟ ਸਿੱਧਵਾਂ ਬੇਟ ਤੋਂ ਕਾਂਗਰਸ ਦੇ ਨਿਰਮਲ ਸਿੰਘ 190 ਵੋਟਾਂ ਨਾਲ ਜਿੱਤੇ। 
ਸਲੇਮਪੁਰ ਸੀਟ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਆਜ਼ਾਦ ਉਮੀਦਵਾਰ ਮਨਦੀਪ ਕੌਰ ਥਿੰਦ 181 ਵੋਟਾਂ ਨਾਲ ਜਿੱਤੇ। 
ਭੂੰਦੜੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪਾਲ ਕੌਰ 20 ਵੋਟਾਂ ਨਾਲ ਜਿੱਤੇ
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਭਲਕੇ ਛੁੱਟੀ ਦਾ ਐਲਾਨ! ਜਾਰੀ ਕੀਤੇ ਗਏ ਹੁਕਮ
ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ਕੀਤਾ ਜਾਮ
ਜਲਾਲਾਬਾਦ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੋਣ ਨਤੀਜਿਆਂ ਦੌਰਾਨ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵਲੋਂ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ 'ਤੇ ਧਰਨਾ ਲਾ ਦਿੱਤਾ ਗਿਆ। ਦੋਸ਼ ਲਾਏ ਗਏ ਕਿ ਉਨ੍ਹਾਂ ਦੀਆਂ ਪਾਰਟੀਆਂ ਦੇ ਏਜੰਟਾਂ ਨੂੰ ਕਾਊਂਟਿੰਗ ਸੈਂਟਰਾਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਜਦੋਂ ਕਿ 'ਆਪ' ਦੇ ਆਗੂ ਅੰਦਰ ਬੈਠੇ ਹੋਏ ਹਨ।
PunjabKesari
ਕਿੱਥੇ ਹੋਇਆ ਹੰਗਾਮਾ
ਪਟਿਆਲਾ ਦਿਹਾਤੀ ਹਲਕੇ 'ਚ ਪੈਂਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੀ ਗਿਣਤੀ ਮੌਕੇ ਉਸ ਸਮੇਂ ਹੰਗਾਮਾ ਹੋਇਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਗਿਣਤੀ ਕੇਂਦਰ 'ਚ ਅੰਦਰ ਜਾਣ ਤੋਂ ਰੋਕਿਆ, ਜਦੋਂ ਕਿ ਉਸ ਦੇ ਉਲਟ ਸਿਹਤ ਮੰਤਰੀ ਡਾ. ਬਲਬੀਰ ਸਿੰਘ ਗਿਣਤੀ ਕੇਂਦਰ ਦੇ ਅੰਦਰ ਸਨ। ਇਸ ਨੂੰ ਲੈ ਕੇ ਦੋਹਾਂ ਧਿਰਾਂ 'ਚ ਕਾਫੀ ਜ਼ਿਆਦਾ ਕਹਾ-ਸੁਣੀ ਵੀ ਹੋਈ
PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Babita

Content Editor

Related News