ਕੁੜੀ ਨੇ ਦਿਖਾਈ ਦਲੇਰੀ, ਚਾਕੂ ਛੱਡ ਕੇ ਭੱਜ ਗਿਆ ਮਨੀ ਐਕਸਚੇਂਜਰ ਦੀ ਦੁਕਾਨ ਲੁੱਟਣ ਆਇਆ ਲੁਟੇਰਾ
Wednesday, Dec 24, 2025 - 02:17 PM (IST)
ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੇ ਅਧੀਨ ਪੈਂਦੀ ਹੰਬੜਾ ਪੁਲਸ ਚੌਕੀ ਦੇ ਇਲਾਕੇ ਵਿਚ ਇਕ ਮਨੀ ਐਕਸਚੇਂਜਰ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦਾ ਦੁਕਾਨ 'ਤੇ ਕੰਮ ਕਰਦੀ ਕੁੜੀ ਨੇ ਡਟ ਕੇ ਮੁਕਾਬਲਾ ਕੀਤਾ। ਕੁੜੀ ਨਾਲ ਹੱਥੋਪਾਈ ਹੋਣ ਮਗਰੋਂ ਲੁਟੇਰਾ ਆਪਣਾ ਚਾਕੂ ਛੱਡ ਕੇ ਦੌੜ ਗਿਆ।
ਦੱਸਿਆ ਜਾ ਰਿਹਾ ਹੈ ਕਿ ਹੰਬੜਾਂ ਤੋਂ ਮੁੱਲਾਂਪੁਰ ਰੋਡ 'ਤੇ ਗੁਪਤਾ ਮਨੀ ਟ੍ਰਾਂਸਫ਼ਰ ਦੀ ਦੁਕਾਨ ਹੈ। ਇੱਥੇ ਦੁਕਾਨ 'ਤੇ ਕੰਮ ਕਰਨ ਵਾਲੀ ਕੁੜੀ ਸੋਨੂੰ ਵਰਮਾ ਕਾਊਂਟਰ 'ਤੇ ਬੈਠੀ ਹੋਈ ਸੀ। ਇਸ ਦੌਰਾਨ ਦੁਕਾਨ ਦੇ ਅੰਦਰ ਇਕ ਲੁਟੇਰਾ ਚਾਕੂ ਲੈ ਕੇ ਦਾਖ਼ਲ ਹੋਇਾ, ਜਿਸ ਮਗਰੋਂ ਉਕਤ ਲੁਟੇਰੇ ਨੇ ਕੁੜੀ ਨੂੰ ਕੈਸ਼ ਦੇਣ ਲਈ ਕਿਹਾ। ਇਸ ਦੌਰਾਨ ਕੁੜੀ ਨੇ ਦਲੇਰੀ ਦਿਖਾਉਂਦਿਆਂ ਲੁਟੇਰੇ 'ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਲੁਟੇਰਾ ਆਪਣਾ ਚਾਕੂ ਛੱਡ ਕੇ ਦੌੜ ਗਿਆ। ਇਸ ਤਰ੍ਹਾਂ ਕੁੜੀ ਦੀ ਦਲੇਰੀ ਕਾਰਨ ਲੁੱਟ ਹੋਣ ਤੋਂ ਬਚਾਅ ਹੋ ਗਿਆ।
