ਕੋਰੋਨਾ ਸੰਕਟ: ਹੁਣ ਪੰਡਿਤਾਂ ਦੇ ਢਾਬੇ ''ਤੇ ਵਿਕਦੇ ਨੇ ਫਲ ਤੇ ਸਬਜ਼ੀਆਂ

05/14/2020 7:17:54 PM

ਮੁੱਲਾਂਪੁਰ ਦਾਖਾ (ਕਾਲੀਆ) : ਲਾਕਡਾਊਨ ਹੁਣ ਹਰ ਵਰਗ ਦੇ ਲੋਕਾਂ ਲਈ ਸ਼ਰਾਪ ਬਣਦਾ ਜਾ ਰਿਹਾ ਹੈ। ਸਾਰੇ ਕਾਰੋਬਾਰ ਬੰਦ ਹੋਣ ਨਾਲ ਅੱਜ ਹਰ ਵਿਅਕਤੀ ਸਬਜ਼ੀ ਵਿਕ੍ਰੇਤਾ ਬਣਨ ਨੂੰ ਤਰਜ਼ੀਹ ਦੇ ਰਿਹਾ ਹੈ ਕਿਉਂਕਿ ਸਬਜ਼ੀ ਅਤੇ ਫਲ ਰੋਜ਼੍ਹਮਰਾ ਦੀ ਲੋੜ ਹੈ। ਸਬਜ਼ੀ ਅਤੇ ਫਲ ਦਾ ਕਾਰੋਬਾਰ ਹਰ ਵਰਗ ਦੇ ਲੋਕਾਂ ਲਈ ਕਾਰਗਰ ਸਾਬਤ ਹੋ ਰਿਹਾ ਹੈ। ਕੱਪੜੇ ਪ੍ਰੈੱਸ ਕਰਨ ਵਾਲਾ, ਰਾਜ ਮਿਸਤਰੀ, ਢਾਬੇ ਵਾਲਾ ਇਥੋਂ ਤੱਕ ਕਿ ਮੱਧ ਵਰਗੀ ਵਪਾਰੀ ਵੀ ਹੁਣ ਸਬਜ਼ੀ ਵਿਕ੍ਰੇਤਾ ਬਣ ਰਹੇ ਹਨ। ਸਵੇਰੇ 4 ਘੰਟੇ ਖੁੱਲ੍ਹਦੀਆਂ ਦੁਕਾਨਾਂ ਸੋਸ਼ਲ ਡਿਸਟੈਂਸ ਦੀ ਭੇਟ ਚੜ੍ਹ ਜਾਂਦੀਆਂ ਹਨ। ਜੇਕਰ ਥੋੜ੍ਹਾ ਸਮਾਂ ਲੇਟ ਹੋ ਜਾਵੇ ਤਾਂ ਪੁਲਸ ਪ੍ਰਸ਼ਾਸਨ ਦੀ ਤਲਵਾਰ ਵੀ ਉਨ੍ਹਾਂ ਉੱਪਰ ਲਟਕਦੀ ਹੈ। ਇਕ ਤਾਂ ਡੰਡੇ ਖਾਣੇ ਪੈਂਦੇ ਹਨ, ਉਤੋਂ ਬੇਇੱਜ਼ਤੀ ਕਰਵਾ ਕੇ ਪਰਚਾ ਦਰਜ ਕਰਵਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਆਏੇ ਲੋਕਾਂ ਨੂੰ ਹੋਟਲਾਂ 'ਚ ਇਕਾਂਤਵਾਸ ਕਰਨ ਲਈ ਐਡਵਾਇਜ਼ਰੀ ਜਾਰੀ     

PunjabKesari

ਮੁੱਲਾਂਪੁਰ ਸ਼ਹਿਰ ਦੀ ਹੀ ਗੱਲ ਕਰੀਏ ਤਾਂ ਪੰਡਤਾਂ ਦਾ ਢਾਬਾ ਜਿੱਥੋਂ ਹਮੇਸ਼ਾ ਸਵਾਦਿਸ਼ਟ ਭੋਜਨ ਲੋਕਾਂ ਨੂੰ ਮਿਲਦਾ ਸੀ, ਇੱਥੋਂ ਦੀਆਂ ਬਣੀਆਂ ਸਬਜ਼ੀਆਂ ਲੋਕਾਂ ਦੇ ਢਿੱਡਾਂ ਦੀ ਭੁੱਖ ਮਿਟਾਉਂਦੀਆਂ ਸਨ। ਅੱਜ ਉਸੇ ਢਾਬੇ 'ਤੇ ਸਬਜ਼ੀ ਫਲ ਕੱਚੇ ਮਿਲ ਰਹੇ ਹਨ। ਢਾਬਿਆਂ, ਰੈਸਟਰੋਰੈਂਟਾਂ, ਸਵੀਟਸ ਦੁਕਾਨਾਂ, ਹਵੇਲੀਆਂ ਦੇ ਮਾਲਕਾਂ ਉੱਪਰ ਪੈ ਰਿਹਾ ਲੇਬਰ ਦਾ ਬੋਝ ਉਨ੍ਹਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਦਾ ਜਾ ਰਿਹਾ ਹੈ। ਜੇਕਰ ਲੇਬਰ ਹੱਥੋਂ ਨਿਕਲ ਗਈ ਤਾਂ ਇਹ ਕਾਰੋਬਾਰ ਨੂੰ ਸਥਿਰ ਕਰਨਾ ਖਾਲਾਜੀ ਦਾ ਵਾੜਾ ਨਹੀਂ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਚੰਗੀ ਖਬਰ, ਕੋਰੋਨਾ ਦੀ ਜੰਗ ਜਿੱਤ ਕੇ PGI ਤੋਂ ਘਰਾਂ ਤੋਂ ਪਰਤੇ 6 ਲੋਕ 


Anuradha

Content Editor

Related News