ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਦੋ ਮੁਲਜ਼ਮ ਦਿੱਲੀ ਤੋਂ ਗ੍ਰਿਫਤਾਰ

01/18/2020 9:36:31 PM

ਮੋਹਾਲੀ,(ਰਾਣਾ)-ਮੋਹਾਲੀ ਪੁਲਸ ਨੇ ਪਾਲਿਸੀ ਰਿਨਿਊ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ । ਇਸ ਦਾ ਖੁਲਾਸਾ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਕੀਤਾ ਹੈ, ਫੜੇ ਗਏ ਦੋਵੇਂ ਮੁਲਜ਼ਮਾਂ ਦੇ ਵਿਰੁੱਧ ਧਾਰਾ-406, 420, 120ਬੀ, ਆਈ. ਪੀ. ਸੀ. ਦੇ ਤਹਿਤ ਥਾਣਾ ਜ਼ੀਰਕਪੁਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ । ਦੋਵੇਂ ਮੁਲਜ਼ਮਾਂ ਦੀ ਪਹਿਚਾਣ ਵਿਕਰਮ ਕੁਮਾਰ ਫਰਜ਼ੀ ਨਾਮ ਵਿਲਾਸ ਗੁਪਤਾ ਅਤੇ ਹਿਮਾਂਸ਼ੂ ਫਰਜ਼ੀ ਨਾਲ ਲਕਛਮੀ ਪ੍ਰਸ਼ਾਦ ਰੂਪ ਵਿਚ ਹੋਈ ਹੈ ।
ਐੱਸ. ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇਕ ਸ਼ਿਕਾਇਤ ਆਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦਾ ਜਿੰਮਾ ਸਾਈਬਰ ਸੈੱਲ ਨੂੰ ਸੌਂਪ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਗਿਰੋਹ ਦੇ ਹਿਮਾਂਸ਼ੂ ਜੋ ਆਪਣਾ ਨਾਮ ਲੱਛਮੀ ਪ੍ਰਸ਼ਾਦ ਦੱਸਦਾ ਸੀ ਅਤੇ ਵਿਕਰਮ ਕੁਮਾਰ ਜੋ ਖੁਦ ਨੂੰ ਬਿਲਾਸ ਗੁਪਤਾ ਦੱਸ ਕੇ ਫੋਨ ਕਰਦੇ ਸਨ । ਉਹ ਖੁਦ ਨੂੰ ਬੈਕ ਮੈਨੇਜਰ, ਆਈ. ਆਰ. ਡੀ. ਏ. ਦਾ ਉੱਚ ਅਧਿਕਾਰੀ, ਮਨਿਸ਼ਟਰੀ ਆਫ ਫਾਇੰਨਾਂਸ ਦਾ ਵੀ ਉੱਚ ਅਧਿਕਾਰੀ ਜਾਂ ਫਿਰ ਐੱਲ. ਆਈ. ਸੀ. ਦੇ ਉੱਚ ਅਧਿਕਾਰੀ ਦੱਸਕੇ ਫੋਨ ਕਰਦੇ ਸਨ ।

ਇਸ ਤਰ੍ਹਾਂ ਕੀਤੇ ਗ੍ਰਿਫਤਾਰ:

ਐੱਸ. ਐੱਸ. ਪੀ. ਨੇ ਦੱਸਿਆ ਕਿ ਸਾਈਬਰ ਸੈੱਲ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਠੱਗਾਂ ਦੀ ਲੋਕੇਸ਼ਨ ਪਤਾ ਲੱਗੀ ਜੋ ਦਿੱਲੀ ਦੀ ਸੀ । ਜਿਸ ਤੋਂ ਬਾਅਦ ਇਕ ਟੀਮ ਬਣਾਕੇ ਦਿੱਲੀ ਭੇਜੀ ਗਈ, 15 ਜਨਵਰੀ 2020 ਨੂੰ ਬਲਾਕ ਨਗਰ ਆਈ-110, ਮਕਾਨ ਨੰਬਰ 289, ਦੂਜੀ ਮੰਜਿਲ, ਕਿਰਦੀ ਨਗਰ ਨਵੀਂ ਦਿੱਲੀ ਵਿਚ ਟੀਮ ਨੇ ਰੇਡ ਕਰਕੇ ਦੋਵੇਂ ਮੁਲਜ਼ਮਾਂ ਨੂੰ ਦਬੋਚ ਲਿਆ ।

ਆਰਮੀ ਕਰਮਚਾਰੀਆਂ ਦੇ ਜਾਅਲੀ ਦਸਤਾਵੇਜ਼ ਵੀ ਬਰਾਮਦ:
ਠੱਗੀ ਕਰਨ ਵਾਲੇ ਮੁਲਜ਼ਮਾਂ ਨੇ ਆਮ ਲੋਕਾਂ ਦੇ ਨਾਲ ਤਾਂ ਠੱਗੀ ਕੀਤੀ ਹੀ ਹੈ, ਨਾਲ ਹੀ ਆਰਮੀ ਕਰਮਚਾਰੀਆਂ ਦੇ ਜਾਅਲੀ ਦਸਤਾਵੇਜ਼ ਬਣਾਕੇ ਕਈ ਕਰਮਚਾਰੀਆਂ ਦੇ ਨਾਲ ਠੱਗੀ ਕੀਤੀ ਹੈ । ਕਿਉਂਕਿ ਮੁਲਜ਼ਮਾਂ ਦੇ ਕੋਲੋਂ ਪੁਲਸ ਨੂੰ ਮੋਬਾਇਲ ਫੋਨ ਅਤੇ ਆਰਮੀ ਕਰਮਚਾਰੀਆਂ ਦੇ ਜਾਅਲੀ ਦਸਤਾਵੇਜ਼ਾਂ ਤੋਂ ਇਲਾਵਾ ਹੋਰ ਪਰੂਫ਼ ਵੀ ਬਰਾਮਦ ਹੋਏ ਹਨ । ਦੋਵੇਂ ਮੁਲਜ਼ਮਾਂ ਵਲੋਂ ਵੱਖ-ਵੱਖ ਮੋਬਾਇਲ ਫੋਨ ਨੰਬਰਾਂ ਤੋਂ ਜਿੰਨੇ ਵੀ ਲੋਕਾਂ ਨੂੰ ਫੋਨ ਕਰਕੇ ਠੱਗੀ ਕੀਤੀ ਹੈ ਉਹ ਮੋਬਾਇਨ ਨੰਬਰ ਵੀ ਟਰੇਸ ਕਰ ਲਏ ਗਏ ਹਨ । ਨਾਲ ਹੀ ਮੁਲਜ਼ਮਾਂ ਨੇ ਪੁਲਸ ਪੁੱਛਗਿੱਛ ਦੇ ਦੌਰਾਨ ਜਿੰਨੀਆਂ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਸਾਰੀਆਂ ਕਬੂਲ ਲਈਆਂ ਹਨ। ਜਿਸ ਤੋਂ ਬਾਅਦ ਇਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਕਈ ਹੋਰ ਠਿਕਾਣੀਆਂ ਉੱਤੇ ਵੀ ਛੇਤੀ ਹੀ ਟੀਮਾਂ ਛਾਪੇਮਾਰੀ ਲਈਆਂ ਭੇਜੀਆਂ ਜਾਣਗੀਆਂ।


 


Related News