ਭੇਤਭਰੇ ਹਾਲਾਤ ’ਚ ਨੌਜਵਾਨ ਲਾਪਤਾ, ਸੜਕ ਤੋਂ ਮਿਲਿਆ ਸਾਮਾਨ

11/21/2019 5:42:11 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਮੁਹੱਲਾ ਬੇਰੀ ਵਿਖੇ ਰਹਿਣ ਵਾਲੇ ਨੌਜਵਾਨ ਦੇ ਭੇਤਭਰੇ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਲਵਿੰਸ਼ ਢੀਂਗਰਾ (21) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਸੀ। ਬੀਤੇ ਦਿਨ ਨੌਜਵਾਨ ਦਾ ਕੁਝ ਸਾਮਾਨ ਫਿਰੋਜ਼ਪੁਰ- ਮੋਗਾ ਸੜਕ ’ਤੇ ਸਥਿਤ ਘੱਲਖੁਰਦ ਵਾਲੀ ਨਹਿਰ ਤੋਂ ਬਰਾਮਦ ਹੋਇਆ। ਸਾਮਾਨ ਬਰਾਮਦ ਹੋਣ ਦਾ ਪਤਾ ਲੱਗਣ ’ਤੇ ਪਰਿਵਾਰ ਨੇ ਉਸ ਦੇ ਨਹਿਰ ’ਚ ਵਹਿ ਜਾਣ ਦਾ ਸ਼ੱਕ ਜਤਾਇਆ ਹੈ। 

ਘਟਨਾ ਦਾ ਪਤਾ ਲੱਗਣ ’ਤੇ ਪੁੱਜੀ ਪੁਲਸ ਅਤੇ ਪਰਿਵਾਰ ਵਾਲੇ ਨੌਜਵਾਨ ਦੀ ਲਾਸ਼ ਦੀ ਭਾਲ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਨੌਜਵਾਨ ਨੇ ਆਪ ਨਹਿਰ ’ਚ ਛਲਾਂਗ ਮਾਰੀ ਹੈ ਜਾਂ ਉਸ ਨੂੰ ਕਿਸੇ ਨੇ ਧੱਕਾ ਦਿੱਤਾ ਹੈ, ਦੇ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੁਝ ਪਤਾ ਨਹੀਂ। ਇਸ ਗੱਲ ਦਾ ਪਤਾ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹੀ ਲਗੇਗਾ।


rajwinder kaur

Content Editor

Related News