ਨਸ਼ੇ ਵਾਲੇ ਪਾਊਡਰ ਸਮੇਤ ਔਰਤ ਕਾਬੂ

03/29/2020 1:33:50 AM

ਮੁੱਲਾਂਪੁਰ ਦਾਖਾ, (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਦੌਰਾਨੇ ਗਸ਼ਤ ਇਕ ਮਹਿਲਾ ਸਮੱਗਲਰ ਨੂੰ 360 ਗਰਾਮ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕਰ ਕੇ ਉਸ ਕੋਲੋਂ 4 ਬੋਤਲਾਂ ਹਰਿਆਣਾ ਮਾਅਰਕਾ ਸ਼ਰਾਬ, ਇਕ ਕੰਪਿਊਟਰ ਕੰਡਾ, 16 ਲਿਫਾਫੀਆਂ ਚਿੱਟੀਆਂ ਅਤੇ 15 ਲਿਫਾਫੇ ਬਰਾਮਦ ਕੀਤੇ ਹਨ। ਥਾਣਾ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਗੁਰਬੰਸ ਸਿੰਘ ਦੇ ਆਦੇਸ਼ਾਂ ’ਤੇ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਕਿਹਾ ਗਿਆ ਸੀ, ਏ. ਐੱਸ. ਆਈ. ਹਰਦੀਪ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਇਕ ਔਰਤ ਨੂੰ ਸ਼ੱਕੀ ਹਾਲਤ ਵਿਚ ਘੁੰਮਦਿਆਂ ਵੇਖਿਆ ਅਤੇ ਪੁੱਛਗਿੱਛ ਦੌਰਾਨ ਉਸ ਕੋਲੋਂ 360 ਗਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸ ਦੀ ਪਹਿਚਾਣ ਪਰਮਜੀਤ ਕੌਰ ਪਤਨੀ ਬਲਵੀਰ ਸਿੰਘ ਪਿੰਡ ਕੋਟਲੀ ਹਾਲਵਾਸੀ ਮੰਡੀ ਮੁੱਲਾਂਪੁਰ ਵਜੋਂ ਹੋਈ। ਪੁੱਛਗਿੱਛ ਦੌਰਾਨ ਉਸ ਕੋਲੋਂ 4 ਸ਼ਰਾਬ ਦੀਆਂ ਬੋਤਲਾਂ, ਐਵਰੀ ਡੇਅ ਮਾਅਰਕਾ, 40 ਹਜ਼ਾਰ 15 ਰੁਪਏ ਡਰੱਗ ਮਨੀ, ਇਕ ਕੰਪਿਊਟਰ ਕੰਡਾ, 16 ਲਿਫਾਫੀਆਂ ਚਿੱਟੀਆਂ ਅਤੇ 15 ਲਿਫਾਫੇ ਬਰਾਮਦ ਕੀਤੇ, ਜਿਸ ਵਿਰੁੱਧ 22/61/85 ਨਸ਼ਾ ਵਿਰੋਧੀ ਐਕਟ, 61/1/14 ਐਕਸਾਈਜ਼ ਐਕਟ ਅਤੇ 188 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਹੋਰ ਪੁੱਛਗਿੱਛ ਜਾਰੀ ਹੈ।


Bharat Thapa

Content Editor

Related News