ਇਸਲਾਮਾਬਾਦ ਤੋਂ ਬਾਅਦ ਹੁਣ ਲਾਹੌਰ ਹਾਈ ਕੋਰਟ ਦੇ 3 ਜੱਜਾਂ ਨੂੰ ਮਿਲੇ ਚਿੱਟੇ ਪਾਊਡਰ ਨਾਲ ਭਰੇ ਧਮਕੀ ਪੱਤਰ

Thursday, Apr 04, 2024 - 09:55 AM (IST)

ਇਸਲਾਮਾਬਾਦ ਤੋਂ ਬਾਅਦ ਹੁਣ ਲਾਹੌਰ ਹਾਈ ਕੋਰਟ ਦੇ 3 ਜੱਜਾਂ ਨੂੰ ਮਿਲੇ ਚਿੱਟੇ ਪਾਊਡਰ ਨਾਲ ਭਰੇ ਧਮਕੀ ਪੱਤਰ

ਲਾਹੌਰ (ਏ. ਐੱਨ. ਆਈ.)- ਪਾਕਿਸਤਾਨ ਵਿਚ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਤੋਂ ਬਾਅਦ ਹੁਣ ਲਾਹੌਰ ਹਾਈ ਕੋਰਟ ਦੇ 3 ਜੱਜਾਂ ਨੂੰ ਬੁੱਧਵਾਰ ਨੂੰ ਚਿੱਟੇ ਪਾਊਡਰ ਨਾਲ ਭਰੇ ਧਮਕੀ ਪੱਤਰ ਮਿਲੇ ਹਨ। ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਇਹ ਪੱਤਰ ਜਸਟਿਸ ਸ਼ੁਜਾਤ ਅਲੀ ਖਾਨ, ਜਸਟਿਸ ਸ਼ਾਹਿਦ ਬਿਲਾਲ ਹਸਨ ਅਤੇ ਜਸਟਿਸ ਆਲੀਆ ਨੀਲਮ ਦੇ ਨਾਂ ’ਤੇ ਆਏ ਹਨ। ਲਾਹੌਰ ਪੁਲਸ ਅਤੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਦੇ ਸੀਨੀਅਰ ਅਧਿਕਾਰੀਆਂ ਨੇ ਲਾਹੌਰ ਹਾਈ ਕੋਰਟ ਪਹੁੰਚ ਕੇ ਪੱਤਰਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਲਾਹੌਰ ਹਾਈ ਕੋਰਟ ਦੇ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਚਿੱਟੇ ਪਾਊਡਰ ਦੇ ਐਂਥ੍ਰੈਕਸ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪਾਊਡਰ ਨੂੰ ਜਾਂਚ ਲਈ ਲੈਬਾਰਟਰੀ ਵਿਚ ਭੇਜਿਆ ਗਿਆ ਹੈ ਕਿ ਕੀ ਇਹ ਐਂਥ੍ਰੈਕਸ ਹੈ। ਪੁਲਸ ਨੇ ਪੱਤਰ ਭੇਜਣ ਵਾਲੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁੱਛਗਿੱਛ ਲਈ ਉਸ ਨੂੰ ਕਿਸੇ ਅਣਪਛਾਤੀ ਥਾਂ ’ਤੇ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ: ਤਾਈਵਾਨ ’ਚ 25 ਸਾਲਾਂ ’ਚ ਸਭ ਤੋਂ ਤੇਜ਼ ਭੂਚਾਲ, 9 ਲੋਕਾਂ ਦੀ ਮੌਤ, 45 ਡਿਗਰੀ ਤੱਕ ਝੁਕੀਆਂ ਇਮਾਰਤਾਂ

ਇਕ ਦਿਨ ਪਹਿਲਾਂ, ਚੀਫ਼ ਜਸਟਿਸ ਆਮਿਰ ਫਾਰੂਕ ਸਮੇਤ ਇਸਲਾਮਾਬਾਦ ਹਾਈ ਕੋਰਟ ਦੇ ਸਾਰੇ 8 ਜੱਜਾਂ ਨੂੰ ਸ਼ੱਕੀ ਐਂਥ੍ਰੈਕਸ ਵਾਲੇ ਪੱਤਰ ਮਿਲੇ ਸਨ। ਹਾਈ ਕੋਰਟ ਦੇ ਜੱਜਾਂ ਨੂੰ ਧਮਕੀ ਭਰੇ ਪੱਤਰ ਉਦੋਂ ਸਾਹਮਣੇ ਆਏ ਜਦੋਂ ਸੁਪਰੀਮ ਕੋਰਟ ਨੇ ਖ਼ੁਦ ਨੋਟਿਸ ਲਿਆ ਅਤੇ ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਦੇ ਕੇਸ ਦੀ ਸੁਣਵਾਈ ਲਈ ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਦੀ ਅਗਵਾਈ ਵਿਚ 7 ​​ਮੈਂਬਰੀ ਬੈਂਚ ਦਾ ਗਠਨ ਕੀਤਾ, ਜਿਨ੍ਹਾਂ ਨੇ ਆਈ.ਐੱਸ.ਆਈ. ਸਮੇਤ ਖ਼ੁਫ਼ੀਆ ਏਜੰਸੀਆਂ ’ਤੇ ਦਖ਼ਲਅੰਦਾਜ਼ੀ ਦਾ ਦੋਸ਼ ਲਾਇਆ ਗਿਆ ਸੀ। ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਇਸਲਾਮਾਬਾਦ ਅਤੇ ਲਾਹੌਰ ਹਾਈ ਕੋਰਟ ਦੇ ਜੱਜਾਂ ਨੂੰ ਭੇਜੇ ਗਏ ਚਿੱਟੇ ਪਾਊਡਰ ਵਾਲੇ ਧਮਕੀ ਭਰੇ ਪੱਤਰਾਂ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ। ਪੀ.ਟੀ.ਆਈ. ਦੇ ਬੁਲਾਰੇ ਨੇ ਕਿਹਾ ਕਿ ਮੁੱਖ ਤੌਰ ’ਤੇ ਘਾਤਕ ਅਤੇ ਜ਼ਹਿਰੀਲੇ ਪਦਾਰਥਾਂ ਵਾਲੇ ਪੱਤਰਾਂ ਦਾ ਮਕਸਦ ਜੱਜਾਂ ਨੂੰ ਡਰਾਉਣਾ ਹੈ। ਇਸ ਦੌਰਾਨ ਚੀਫ਼ ਜਸਟਿਸ ਈਸਾ ਨੇ ਬੁੱਧਵਾਰ ਨੂੰ ਨਿਆਂਪਾਲਿਕਾ ਦੀ ਆਜ਼ਾਦੀ ’ਤੇ ਕਿਸੇ ਵੀ ਹਮਲੇ ਨੂੰ ਨਾਕਾਮ ਕਰਨ ਦੀ ਸਹੁੰ ਖਾਧੀ ਕਿਉਂਕਿ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸ਼ਕਤੀਸ਼ਾਲੀ ਖੁਫੀਆ ਏਜੰਸੀਆਂ ਵੱਲੋਂ ਨਿਆਇਕ ਮਾਮਲਿਆਂ ਵਿਚ ਦਖਲ ਦੇਣ ਦੇ ਮਾਮਲੇ ਦੀ ਸੁਣਵਾਈ ਪੂਰੀ ਅਦਾਲਤ ਕਰੇਗੀ।

ਇਹ ਵੀ ਪੜ੍ਹੋ: 1 ਮਹੀਨੇ ਅੰਦਰ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਬੂ ਧਾਬੀ 'ਚ ਬਣੇ ਪਹਿਲੇ ਹਿੰਦੂ ਮੰਦਰ ਦੇ ਕੀਤੇ ਦਰਸ਼ਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News